Connect with us

Sports

ਇੱਕ ਵਾਰ ਫ਼ਿਰ ਤੋਂ ਆਹਮੋ-ਸਾਹਮਣੇ ਹੋਣਗੇ ਭਾਰਤ ਤੇ ਆਸਟ੍ਰੇਲੀਆ, T -20 ਸੀਰੀਜ਼ ਦਾ ਪਹਿਲਾ ਮੈਚ ਅੱਜ

Published

on

23 ਨਵੰਬਰ 2023: ਭਾਰਤ ਅਤੇ ਆਸਟ੍ਰੇਲੀਆ ਵਿਚਾਲੇ 5 ਟੀ-20 ਮੈਚਾਂ ਦੀ ਸੀਰੀਜ਼ ਦਾ ਪਹਿਲਾ ਮੈਚ ਅੱਜ ਖੇਡਿਆ ਜਾਵੇਗਾ। ਮੈਚ ਸ਼ਾਮ 7 ਵਜੇ ਡਾਕਟਰ ਵਾਈਐਸ ਰਾਜਸ਼ੇਖਰ ਰੈੱਡੀ ਏਸੀਏ-ਵੀਡੀਸੀਏ ਕ੍ਰਿਕਟ ਸਟੇਡੀਅਮ, ਵਿਸ਼ਾਖਾਪਟਨਮ ਵਿਖੇ ਸ਼ੁਰੂ ਹੋਵੇਗਾ। ਟਾਸ ਸ਼ਾਮ 6:30 ਵਜੇ ਹੋਵੇਗਾ।

ਅਗਲੇ ਸਾਲ ਹੋਣ ਵਾਲੇ ਟੀ-20 ਵਿਸ਼ਵ ਕੱਪ ਨੂੰ ਦੇਖਦੇ ਹੋਏ ਹੁਣ ਸਾਰੀਆਂ ਟੀਮਾਂ ਦਾ ਧਿਆਨ ਟੀ-20 ‘ਤੇ ਹੈ। ਜੇਕਰ ਭਾਰਤ ਅੱਜ ਦਾ ਮੈਚ ਜਿੱਤ ਜਾਂਦਾ ਹੈ ਤਾਂ ਇਹ ਆਸਟਰੇਲੀਆ ‘ਤੇ ਉਸ ਦੀ ਲਗਾਤਾਰ ਤੀਜੀ ਟੀ-20 ਜਿੱਤ ਹੋਵੇਗੀ। ਜੇਕਰ ਮੇਜ਼ਬਾਨ ਟੀਮ ਸੀਰੀਜ਼ ਜਿੱਤਦੀ ਹੈ ਤਾਂ ਕੰਗਾਰੂ ਟੀਮ ‘ਤੇ ਇਹ ਲਗਾਤਾਰ ਤੀਜੀ ਸੀਰੀਜ਼ ਜਿੱਤ ਹੋਵੇਗੀ। ਭਾਰਤ ਨੇ 2020 ਅਤੇ 2022 ਵਿੱਚ ਖੇਡੀਆਂ ਗਈਆਂ ਪਿਛਲੀਆਂ ਦੋ ਸੀਰੀਜ਼ ਜਿੱਤੀਆਂ ਸਨ।