Punjab
ਪਠਾਨਕੋਟ ਪੁਲਿਸ ਤੇ ਫੌਜ ਵਲੋਂ ਸਾਂਝੇ ਤੌਰ ਤੇ ਕੀਤੀ ਗਈ ਮੋਕ ਡਰਿਲ
14 ਦਸੰਬਰ 2023: ਜਿਲ੍ਹਾਂ ਪਠਾਨਕੋਟ ਜਿਸ ਦੇ ਇਕ ਪਾਸੇ ਹਿਮਾਚਲ, ਜੰਮੂ ਕਸ਼ਮੀਰ ਦੀ ਸਰਹੱਦ ਲੱਗਦੀ ਹੈ ਅਤੇ ਇਕ ਪਾਸੇ ਪਾਕਿਸਤਾਨ ਦੀ ਸਰਹੱਦ ਲੱਗਦੀ ਹੈ| ਜਿਸ ਵਜ੍ਹਾ ਨਾਲ ਜਿਲਾ ਪਠਾਨਕੋਟ ਸੁਰੱਖਿਆ ਪੱਖੋਂ ਕਾਫ਼ੀ ਅਹਿਮ ਮੰਨਿਆ ਜਾਂਦਾ ਹੈ ਅਤੇ ਸਰਹੱਦੀ ਜ਼ਿਲ੍ਹਾ ਹੋਣ ਦੀ ਵਜ੍ਹਾ ਨਾਲ ਆਏ ਦਿਨ ਇਨਪੁਟ ਮਿਲਦੀ ਰਹਿੰਦੀ ਹੈ ਜਿਸ ਦੇ ਚਲਦੇ ਨਵੇਂ ਸਾਲ ਦੀ ਆਮਦ ਨੂੰ ਵੇਖਦੇ ਹੋਏ ਪੁਲਿਸ ਅਤੇ ਫੌਜ ਵਲੋਂ ਸਾਂਝੇ ਤੌਰ ਤੇ ਮੋਕ ਡਰਿਲ ਕਾਰਵਾਈ ਗਈ ਤਾਂ ਜੋ ਕਿਸੇ ਵੀ ਐਮਰਜੈਂਸੀ ਨਾਲ ਸਾਂਝੇ ਤੌਰ ਤੇ ਨਜੀਠੀਆ ਜਾ ਸਕੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਅਧਿਕਾਰੀਆਂ ਨੇ ਕਿਹਾ ਕਿ ਜਿਲਾ ਪਠਾਨਕੋਟ ਸਰਹੱਦੀ ਜਿਲਾ ਹੋਣ ਦੀ ਵਜ੍ਹਾ ਨਾਲ ਆਏ ਦਿਨ ਇਨਪੁਟ ਆਉਂਦੀਆਂ ਰਹਿੰਦੀਆਂ ਨੇ ਜਿਸ ਨਾਲ ਨਿਜੀਠਨ ਲਈ ਸਾਰੀਆਂ ਸੁਰਖਿਆ ਏਜੰਸੀਆਂ ਦਾ ਤਾਲਮੇਲ ਹੋਣਾ ਜਰੂਰੀ ਹੈ ਜਿਸ ਦੇ ਚਲਦੇ ਅੱਜ ਸਾਡੇ ਵਲੋਂ ਪੁਲਿਸ ਅਤੇ ਫੌਜ ਵਲੋਂ ਸਾਂਝੇ ਤੌਰ ਤੇ ਇਕ ਮੋਕ ਡਰਿਲ ਦਾ ਆਯੋਜਨ ਕੀਤਾ ਗਿਆ ਹੈ ਜਿਸ ਵਿਚ ਇਕ ਕਹਾਣੀ ਤਿਆਰ ਕੀਤੀ ਗਈ ਹੈ ਜਿਸ ਵਿਚ ਇਕ ਸ਼ਖਸ ਨੂੰ ਦਹਿਸ਼ਤ ਗਰਦਾਂ ਵਲੋਂ ਬੰਧਕ ਬਣਾਇਆ ਗਿਆ ਹੈ ਜਿਸ ਬਚਾਉਣ ਦੇ ਲਈ ਪੁਲਿਸ ਅਤੇ ਫੌਜ ਵਲੋਂ ਸਾਂਝੇ ਤੌਰ ਤੇ ਓਪਰੇਸ਼ਨ ਕੀਤਾ ਜਾ ਰਿਹਾ ਹੈ।