National
ਰਾਜੌਰੀ ਤੇ ਪੁੰਛ ‘ਚ ਅੱਤਵਾਦੀਆਂ ਦੀ ਭਾਲ ਜਾਰੀ, ਸੁਰੱਖਿਆ ਬਲਾਂ ਵਲੋਂ ਲਗਾਤਾਰ ਤਿੰਨ ਦਿਨ ਤੋਂ ਚਲ ਰਿਹਾ ਸਰਚ ਆਪ੍ਰੇਸ਼ਨ
23 ਦਸੰਬਰ 2023: ਜੰਮੂ-ਕਸ਼ਮੀਰ ਦੇ ਰਾਜੌਰੀ ਅਤੇ ਪੁੰਛ ‘ਚ ਅੱਤਵਾਦੀਆਂ ਲਈ ਸੁਰੱਖਿਆ ਬਲਾਂ ਦੀ ਤਲਾਸ਼ੀ ਮੁਹਿੰਮ ਲਗਾਤਾਰ ਤੀਜੇ ਦਿਨ ਵੀ ਜਾਰੀ ਹੈ| ਰਾਜੌਰੀ ਅਤੇ ਪੁੰਛ ਵਿੱਚ ਮੋਬਾਈਲ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ| ਤਿੰਨ ਦਿਨਾਂ ਤੱਕ ਚੱਲੇ ਆਪ੍ਰੇਸ਼ਨ ਦੌਰਾਨ ਅੱਤਵਾਦੀਆਂ ਦੀ ਕੋਈ ਖ਼ਬਰ ਨਾ ਮਿਲਣ ਤੋਂ ਬਾਅਦ ਫੌਜੀ ਅਧਿਕਾਰੀਆਂ ਨੂੰ ਸ਼ੱਕ ਹੈ ਕਿ ਅੱਤਵਾਦੀ ਇਲਾਕੇ ਤੋਂ ਭੱਜਣ ‘ਚ ਕਾਮਯਾਬ ਹੋਏ ਹਨ| ਅੱਜ ਵੀ ਜ਼ਮੀਨੀ ਆਪ੍ਰੇਸ਼ਨ ਦੇ ਨਾਲ-ਨਾਲ ਸੁਰੱਖਿਆ ਬਲ ਡਰੋਨ ਅਤੇ ਹੈਲੀਕਾਪਟਰਾਂ ਦੀ ਮਦਦ ਨਾਲ ਰਾਜੌਰੀ ਅਤੇ ਪੁੰਛ ਦੇ ਸੰਘਣੇ ਜੰਗਲਾਂ ‘ਚ ਅੱਤਵਾਦੀਆਂ ਦੀ ਭਾਲ ‘ਚ ਅਭਿਆਨ ਚੱਲ ਰਿਹਾ ਹੈ|