Connect with us

Punjab

ਮਾਸ਼ੂਕ ਆਪਣੇ ਆਸ਼ਿਕ ਦਾ ਵਿਆਹ ਤੜਵਾਉਣ ਲਈ ਪੁਹੰਚੀ ਗੁਰਦਵਾਰਾ ਸਾਹਿਬ

Published

on

26 ਜਨਵਰੀ 2024: ਆਸ਼ਿਕੀ ਦਾ ਭੂਤ ਇੰਨਾ ਸਿਰ ਤੇ ਸਵਾਰ ਸੀ ਕਿ 4 ਬੱਚਿਆਂ ਦੀ ਮਾਂ ਨੇ ਨਾਂ ਤਾਂ ਆਪਣੀ ਇਜ਼ਤ ਵੇਖੀ ਅਤੇ ਨਾਂ ਹੀ ਪਰਿਵਾਰ ਦੀ 5 ਸਾਲ ਦੀ ਲੱਗੀ ਯਾਰੀ ਟੁੱਟ ਗਈ ਧੜਕ ਕਰਕੇ | ਮਾਮਲਾ ਬਟਾਲਾ ਦੇ ਨੇੜੇ ਗੁਰਦਵਾਰਾ ਅਚੱਲ ਸਾਹਿਬ ਤੋਂ ਸਾਮਣੇ ਆਇਆ ਜਿੱਥੇ ਬਟਾਲਾ ਦੀ ਰਹਿਣ ਵਾਲੀ ਬਲਜਿੰਦਰ ਕੌਰ 4 ਬੱਚਿਆਂ ਦੀ ਮਾਂ ਆਪਣੇ ਆਸ਼ਿਕ ਅਵਤਾਰ ਸਿੰਘ ਨਿਵਾਸੀ ਮਰੜ ਦਾ ਜਿਸਦਾ ਵਿਆਹ ਹੋ ਰਿਹਾ ਹੁੰਦਾ ਹੈ ਅਤੇ ਮਹਿਲਾਂ ਨੂੰ ਭਿਣਕ ਲੱਗ ਜਾਂਦੀ ਹੈ ਅਤੇ ਉਹ ਪੁਹੰਚ ਜਾਂਦੀ ਹੈ ਬੱਚਿਆਂ ਸਮੇਤ ਗੁਰਦਵਾਰਾ ਸਾਹਿਬ ਅਤੇ ਰੱਜਕੇ ਕਰਦੀ ਹੈ ਹਾਈ ਵੋਲਟੇਜ ਡਰਾਮਾ ਜਿਸ ਤੋਂ ਬਾਅਦ ਲੜਕੇ ਦੀ ਮਾਂ ਅਤੇ ਭੈਣ ਮਹਿਲਾਂ ਨੂੰ ਸੁਣਾਦੀਆਂ ਹਨ ਖਰੀਆਂ ਖਰੀਆਂ,,,ਮੋੱਕੇ ਤੇ ਪੁਲਿਸ ਪੁਹੰਚਕੇ ਮਾਮਲੇ ਨੂੰ ਸ਼ਾਂਤ ਕਰਦੀ ਹੈ ਲਾੜੇ ਨੂੰ ਆਪਣੇ ਨਾਲ ਪੁਲਿਸ ਥਾਣੇ ਲੈ ਜਾਂਦੀ ਹੈ ਅਤੇ ਜਿਸ ਲੜਕੀ ਨਾਲ ਵਿਆਹ ਹੋਣ ਜਾ ਰਿਹਾ ਸੀ ਊਹਨਾਂ ਦੇ ਸਾਰੇ ਗਹਿਣੇ ਅਤੇ ਖਰਚਾ ਉਹਨਾਂ ਨੂੰ ਦਿੱਤਾ ਜਾਂਦਾ ਹੈ |

ਮਹਿਲਾਂ ਬਲਜਿੰਦਰ ਕੌਰ ਨੇ ਦੱਸਿਆ ਕਿ 5 ਸਾਲ ਤੋਂ ਉਹ ਅਵਤਾਰ ਸਿੰਘ ਦੇ ਨਾਲ ਰਿਲੇਸ਼ਨ ਵਿੱਚ ਰਹਿ ਰਹੀ ਹੈ ਅਵਤਾਰ ਸਿੰਘ ਅਤੇ ਮੈਂ ਇਕੋ ਹੀ ਸੱਭਿਆਚਾਰ ਗਰੁੱਪ ਵਿੱਚ ਕੰਮ ਕਰਦੇ ਹਾਂ ਅਤੇ ਇਸ ਨੂੰ ਪਤਾ ਹੁੰਦਿਆਂ ਹੋਇਆ ਕਿ ਮੈਂ ਵਿਆਹੀ ਹੋਈ ਆ ਫਿਰ ਵੀ ਇਸ ਨੇ ਮੀਨੂੰ ਪ੍ਰਪੋਸ ਕੀਤਾ ਜਿਸ ਤੋਂ ਬਾਅਦ ਅਸੀ ਦੋਸਤ ਬਣਗੇ ਅਤੇ ਅਕਸਰ ਇਹ ਮੇਰੇ ਘਰ ਦਿਨ ਰਾਤ ਆਉਂਦਾ ਰਹਿੰਦਾ ਸੀ ਅਤੇ ਮੇਰੇ ਨਾਲ ਸ਼ਰੀਰਕ ਸਬੰਧ ਬਣਾਉਂਦਾ ਸੀ ਅਤੇ ਵਿਆਹ ਦੇ ਵਾਦੇ ਕਰਦਾ ਸੀ ਕਿ ਮੈਂ ਕੋਈ ਨਾ ਘਰਦਿਆਂ ਦੀ ਮਰਜੀ ਤੋਂ ਬਾਹਰ ਜਾਕੇ ਤੇਰੇ ਨਾਲ ਵਿਆਹ ਕਰਾਂਗਾ ਅੱਜ ਜਦ ਮੀਨੂੰ ਪਤਾ ਲੱਗਾ ਕਿ ਉਹ ਵਿਆਹ ਕਰਵਾ ਰਿਹਾ ਹੈ ਤਾਂ ਮੈਂ ਉਸਦਾ ਵਿਆਹ ਤੜਵਾਉਣ ਆਈ ਹਾਂ ਤਾਂ ਜੋ ਕਿਸੇ ਹੋਰ ਦੀ ਜ਼ਿੰਦਗੀ ਬਰਬਾਦ ਨਾ ਕਰ ਸਕੇ |

ਦੂਜੇ ਪਾਸੇ ਲੜਕੇ ਦੀ ਮਾਂ ਅਤੇ ਉਸਦੀ ਭੈਣ ਨੇ ਕਿਹਾ ਕਿ 4 ਬੱਚਿਆਂ ਦੀ ਮਾਂ ਹੈ ਪਹਿਲਾ ਵੀ ਇਹ ਸਾਡੇ ਘਰ ਆਈ ਸੀ ਉਸ ਵੈਲੇ ਵੀ ਇਸਨੂੰ ਕਿਹਾ ਸੀ ਕਿ ਤੁ ਵਿਆਹੀ ਹੋਈ ਤੇਰਾ ਘਰਵਾਲਾ ਜਿੰਦਾ ਹੈ ਤੁ ਉਸ ਨਾਲ ਰਹਿ ਰਹੀ ਹੈ ਸਾਡੇ ਲੜਕੇ ਨੂੰ ਛੱਡ ਵਿਆਹ ਨਹੀਂ ਹੋ ਸਕਦਾ ਉਸ ਵੈਲੇ ਵੀ ਇਸ ਵਲੋਂ ਸਾਡੇ ਲੜਕੇ ਉਤੇ ਗ਼ਲਤ ਆਰੋਪ ਲਾਕੇ ਥਾਣੇ ਸ਼ਿਕਾਇਤ ਦਿੱਤੀ ਗਈ ਸੀ ਅੱਜ ਵੀ ਆਪਣੇ ਬੱਚਿਆਂ ਨੂੰ ਆਪਣੇ ਨਾਲ ਗੁਰਦਵਾਰਾ ਸਾਹਿਬ ਲੈਕੇ ਆਈ ਹੈ ਜਿਥੇ ਸਾਡੇ ਲੜਕੇ ਦਾ ਵਿਆਹ ਹੋ ਰਿਹਾ ਹੈ ਤਾਂ ਜੋ ਵਿਆਹ ਤੁੜਵਾ ਸਕੇ |