Punjab
ਬਟਾਲਾ ‘ਚ ਟ੍ਰੈਫਿਕ ਪੁਲਿਸ ਨੇ ਲੰਡੀ ਜੀਪ ‘ਚ ਗੇੜੀਆਂ ਮਾਰਨ ਵਾਲੇ ਨੌਜਵਾਨਾਂ ਨੂੰ ਸਿਖਾਇਆ ਸਬਕ

ਬਟਾਲਾ ਦੀਆਂ ਸੜਕਾਂ ਤੇ ਲੰਡੀ ਜੀਪ ਵਿੱਚ ਗੇੜੀ ਮਾਰ ਰਹੇ 2 ਨੌਜਵਾਨਾਂ ਦਾ ਪੁਲਿਸ ਨੇ ਚਲਾਨ ਕਟੀਆ, ਦਰਸਲ ਮਾਮਲਾ ਇਹ ਸੀ ਕਿ ਜਦ ਨੌਜਵਾਨ ਸ਼ਹਿਰ ਚ ਗੇੜੀ ਮਾਰ ਰਹੇ ਸੀ ਤੇ ਟਰੈਫਿਕ ਪੁਲਿਸ ਨੇ ਉਹਨਾਂ ਨੂੰ ਰੋਕ ਕੇ ਜੀਪ ਦੇ ਕਾਗਜ ਅਤੇ ਲਾਇਸੈਂਸ ਮੰਗੇ ਤੇ ਨੌਜਵਾਨਾਂ ਨੇ ਕਾਗਜ ਦੇਣ ਦੀ ਬਜਾਏ ਬਹਸ ਕਰਨੀ ਸ਼ੁਰੂ ਕਰ ਦਿੱਤੀ ਅਤੇ ਠੌਸ ਜਮਾਉਂਦੇ ਹੋਏ ਫੋਨ ਤੇ ਸਫ਼ਾਰਿਸ਼ ਵੀ ਲਗਾਈ ਪਰ ਟ੍ਰੈਫਿਕ ਪੁਲਿਸ ਨੇ ਇਕ ਨਾ ਸੁਣੀ ਅਤੇ ਬਿਨਾਂ ਸਮਾਂ ਬਰਬਾਦ ਕੀਤੇ ਜੀਪ ਦਾ ਚਲਾਨ ਕਟੀਆ ਤੇ ਜੀਪ ਠਾਣੇ ਲੈ ਗਏ|