Connect with us

Russia-Ukrain War

ਰੂਸ-ਯੂਕਰੇਨ ਜੰਗ ‘ਚ ਭਾਰਤੀ ਨਾਗਰਿਕ ਮੁਹੰਮਦ ਅਸਫਾਨ ਦੀ ਮੌਤ

Published

on

ਮਾਸਕੋ: ਰੂਸ ’ਚ ਇਕ ਭਾਰਤੀ ਨਾਗਰਿਕ ਦੀ ਮੌਤ ਹੋ ਗਈ ਹੈ ਅਤੇ ਅਧਿਕਾਰੀ ਉਸ ਦੀ ਲਾਸ਼ ਨੂੰ ਘਰ ਵਾਪਸ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਨ। ਇੱਥੇ ਭਾਰਤੀ ਸਫ਼ਾਰਤਖ਼ਾਨੇ ਨੇ ਕੱਲ੍ਹ ਜਾਣਕਾਰੀ ਦਿੱਤੀ ।

ਸਫ਼ਾਰਤਖ਼ਾਨੇ ਨੇ ਦੱਸਿਆ ਹੈ ਕਿ ਮ੍ਰਿਤਕ ਦੀ ਪਹਿਚਾਣ ਹੈਦਰਾਬਾਦ ਵਾਸੀ ਮੁਹੰਮਦ ਅਸਫਾਨ ਦੁਆਰਾ ਹੋਈ ਹੈ। ਸਫ਼ਾਰਤਖ਼ਾਨੇ ਨੇ ਉਸ ਦੀ ਮੌਤ ਦੇ ਹਾਲਾਤ ਬਾਰੇ ਕੋਈ ਵੇਰਵਾ ਨਹੀਂ ਕੀਤਾ । ਸਫ਼ਾਰਤਖ਼ਾਨੇ ਨੇ ‘ਐਕਸ’ ’ਤੇ ਇਕ ਪੋਸਟ ’ਚ ਕਿਹਾ, ‘‘ਸਾਨੂੰ ਭਾਰਤੀ ਨਾਗਰਿਕ ਮੁਹੰਮਦ ਅਸਫਾਨ ਦੀ ਮੌਤ ਦੀ ਜਾਣਕਾਰੀ ਮਿਲੀ ਹੈ। ਅਸੀਂ ਪਰਿਵਾਰ ਅਤੇ ਰੂਸੀ ਅਧਿਕਾਰੀਆਂ ਨਾਲ ਸੰਪਰਕ ’ਚ ਹਾਂ। ਮਿਸ਼ਨ ਉਸ ਦੀ ਲਾਸ਼ ਨੂੰ ਭਾਰਤ ਭੇਜਣ ਦੀ ਪੂਰੀ ਕੋਸ਼ਿਸ਼ ਕਰੇਗਾ।

ਸੰਪਰਕ ਕੀਤੇ ਜਾਣ ‘ਤੇ ਅਫਸਾਨ ਦੇ ਭਰਾ ਇਮਰਾਨ ਨੇ ਕਿਹਾ ਕਿ ਮਾਸਕੋ ‘ਚ ਭਾਰਤੀ ਦੂਤਘਰ ਨੇ ਉਸ ਦੇ 30 ਸਾਲਾ ਭਰਾ ਦੀ ਮੌਤ ਬਾਰੇ ਪਰਿਵਾਰ ਨੂੰ ਦੱਸ ਦਿੱਤਾ ਹੈ। ਮੁਹੰਮਦ ਅਸਫਾਨ ਦੇ ਭਰਾ ਨੇ ਕੇਂਦਰ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਉਹ ਉਸਦੇ ਭਰਾ ਦੀ ਲਾਸ਼ ਜਲਦ ਘਰ ਵਾਪਸ ਲਿਆਉਣ ਵਿੱਚ ਸਾਡੀ ਮਦਦ ਕਰੇ