Corona Virus
ਮੋਹਾਲੀ ਦੇ 8 ਹੋਰ ਕੋਰੋਨਾ ਮਰੀਜ਼ ਹੋਏ ਠੀਕ
ਮੋਹਾਲੀ, 26 ਅਪ੍ਰੈਲ(ਆਸ਼ੂ): ਕੋਰੋਨਾ ਵਾਇਰਸ ਦਾ ਕਹਿਰ ਪੰਜਾਬ ਦੇ ਵਿੱਚ ਵੀ ਲਗਾਤਾਰ ਜਾਰੀ ਹੈ। ਮੋਹਾਲੀ ਵਿੱਚ ਇਸਦੇ ਸਭ ਤੋਂ ਵੱਧ ਕੇਸ ਪਾਏ ਗਏ ਨੇ, ਪਰ ਮੋਹਾਲੀ ਵਾਸੀਆਂ ਲਈ ਰਾਹਤ ਦੀ ਖ਼ਬਰ ਸਾਹਮਣੇ ਆਈ ਹੈ।
ਮੋਹਾਲੀ ਜਿਲ੍ਹੇ ਦੇ 8 ਹੋਰ ਕੋਰੋਨਾ ਮਰੀਜ਼ ਠੀਕ ਹੋ ਕੇ ਆਪਣੇ ਘਰ ਚਲੇ ਗਏ ਹਨ। ਮੋਹਾਲੀ ਜਿਲ੍ਹੇ ਵਿੱਚ ਕੁੱਲ ਮਾਮਲਿਆਂ ਦੀ ਗਿਣਤੀ 63 ਹੈ, ਜਿਨ੍ਹਾਂ ਵਿੱਚੋਂ 22 ਲੋਕ ਠੀਕ ਹੋ ਗਏ ਹਨ ਅਤੇ 2 ਲੋਕਾਂ ਦੀ ਮੌਤ ਹੋ ਗਈ ਹੈ। ਅਤੇ ਇਸ ਵਕਤ ਐਕਟਿਵ ਕੇਸ 39 ਹਨ।