Connect with us

Australia

ਅਮਰੀਕ ਸਿੰਘ ਉਰਫ ਵਾਹਿਗੁਰੂ ਬਾਬਾ ਦੇ ਦੇਹਾਂਤ ਤੇ ਸੀਐਮ ਨੇ ਜਤਾਇਆ ਅਫ਼ਸੋਸ

Published

on

89 ਸਾਲਾ ਅਮਰੀਕ ਸਿੰਘ ਜਿੰਨ੍ਹਾ ਨੂੰ ਵਾਹਿਗੁਰੂ ਬਾਬਾ ਦੇ ਨਾਂਅ ਨਾਲ ਜਾਣਿਆ ਜਾਂਦਾ ਸੀ, 22 ਅਪ੍ਰੈਲ ਨੂੰ ਉਨ੍ਹਾਂ ਦਾ ਕੋਵਿਡ 19 ਕਾਰਨ ਬਰਮਿੰਘਮ ਦੇ ਸਿਟੀ ਹਸਪਤਾਲ ਵਿਖੇ ਦੇਹਾਂਤ ਹੋ ਗਿਆ ਸੀ, ਜਿਸ ਉੱਤੇ ਪੰਜਾਬ ਸੀਐਮ ਕੈਪਟਨ ਅਮਰਿੰਦਰ ਸਿੰਘ ਨੇ ਦੁੱਖ ਪ੍ਰਗਟ ਕੀਤਾ ਹੈ। ਸੀਐਮ ਨੇ ਟਵੀਟ ਕਰਕੇ ਕਿਹਾ ਅਮਰੀਕ ਸਿੰਘ ਦੇਸ਼ ਦੇ ਸਭ ਤੋਂ ਵੱਧ ਉਮਰ ਦੇ ਮੈਰਾਥਨ ਦੌੜਾਕ ਸਨ, ਅਤੇ ਪੂਰੇ ਪੰਜਾਬ ਦਾ ਮਾਨ ਸੀ।

ਜਿਕਰਯੋਗ ਹੈ ਕਿ ਉਸਦਾ ਇਲਾਜ਼ ਕਰ ਰਹੇ ਡਾਕਟਰ ਉਸ ਦੇ ਆਖਰੀ ਸ਼ਬਦਾਂ ਨੂੰ ਸਮਝਣ ਲਈ ਸੰਘਰਸ਼ ਕਰ ਰਹੇ ਸਨ। ਉਨ੍ਹਾਂ ਦਾ ਹਰ ਵਾਕ ‘ਵਾਹਿਗੁਰੂ’ ਨਾਲ ਖਤਮ ਹੁੰਦਾ ਸੀ ਅਤੇ ਡਾਕਟਰਾਂ ਨੇ ਪਰਿਵਾਰ ਨੂੰ ਪੁੱਛਿਆ ਕਿ ਕੀ ਉਹ ਕਿਸੇ ਪਿਆਰੇ ਨੂੰ ਬੁਲਾਉਣ ਦੀ ਕੋਸ਼ਿਸ਼ ਕਰ ਰਿਹਾ ਹੈ? ਉਹ ਸਿਰਫ਼ ‘ਵਾਹਿਗੁਰੂ, ਵਾਹਿਗੁਰੂ’ ਕਹਿੰਦਾ ਰਿਹਾ।
ਅਮਰੀਕ ਸਿੰਘ ਆਪਣੇ ਪਿੱਛੇ 650 ਤੋਂ ਵੱਧ ਮੈਡਲਾਂ ਦਾ ਸੰਗ੍ਰਹਿ ਛੱਡ ਗਏ ਹਨ, ਜੋ ਉਨ੍ਹਾਂ ਨੇ ਵਿਸ਼ਵ ਭਰ ਵਿੱਚ ਦੌੜਦੇ ਹੋਏ ਜਿੱਤੇ ਸਨ, ਜਿਸ ਵਿੱਚ ਘੱਟੋ ਘੱਟ 100 ਮੈਰਾਥਨ ਵੀ ਸ਼ਾਮਲ ਹਨ।

Continue Reading
Click to comment

Leave a Reply

Your email address will not be published. Required fields are marked *