Connect with us

Punjab

ਲੁਧਿਆਣਾ : ਫ਼ੀਸ ਵਧਾਉਣ ਦੇ ਮਾਮਲੇ ‘ਚ ਮਾਪਿਆਂ ਸਕੂਲ ਖ਼ਿਲਾਫ਼ ਕੀਤਾ ਵਿਰੋਧ

Published

on

5 ਅਪ੍ਰੈਲ 2024: ਲੁਧਿਆਣਾ ਦੇ   ਬੀਸੀਐਮ ਆਰਿਆ ਮਾਡਲ ਸਕੂਲ ਵੱਲੋਂ ਫ਼ੀਸ ਵਧਾਉਣ ਨੂੰ ਲੈ ਕੇ ਸਕੂਲ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਦੇ ਮਾਪਿਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ। ਸਕੂਲ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਦੇ ਮਾਪਿਆਂ ਦਾ ਕਹਿਣਾ ਹੈ ਕਿ ਉਹਨਾਂ ਦੀ ਜਾਣਕਾਰੀ ਤੋਂ ਬਿਨ੍ਹਾਂ ਹੀ  ਫ਼ੀਸ ਵਿੱਚ ਵਾਧਾ ਕੀਤਾ ਗਿਆ ਹੈ। ਜਦ ਵਿਦਿਆਰਥੀਆਂ ਦੇ ਮਾਪਿਆਂ ਨੇ ਸਕੂਲ ਵਾਲਿਆਂ ਤੋਂ ਪੁੱਛਿਆ ਕਿ ਫੀਸ ਕਿਸ ਗੱਲ ਦੀ ਵਧਾਈ ਗਈ ਹੈ ਤਾਂ ਸਕੂਲ ਵੱਲੋਂ ਕਿਹਾ ਗਿਆ ਕਿ AC ROOM  ਅਤੇ ਸਕੂਲ ਦੀ ਰੇਨੋਵੇਸ਼ਨ ਦੇ ਨਾਂ ਤੇ ਇੰਨੀ ਫ਼ੀਸ ਵਿੱਚ ਵਾਧਾ ਕੀਤਾ ਗਿਆ ਹੈ।

ਵਿਦਿਆਰਥੀਆਂ ਦੇ ਮਾਪਿਆਂ ਨੇ ਕਿਹਾ ਜੋ ਸਕੂਲ ਦੀਆਂ ਕਿਤਾਬਾਂ ਉਹ ਵੀ ਇੱਕੋ ਹੀ ਦੁਕਾਨਦਾਰ ਵੱਲੋਂ ਸੇਲ ਕੀਤੀਆਂ ਜਾਂਦੀਆਂ ਹਨ। ਓਥੇ ਹੀ ਮਾਪਿਆਂ ਨੇ ਦੋਸ਼ ਲਗਾਇਆ ਕਿ ਸਕੂਲ ਵੱਲੋਂ ਵੀ ਮਜਬੂਰ ਕੀਤਾ ਜਾਂਦਾ ਹੈ ਕਿ ਜੋ ਵੀ ਸਕੂਲ ਵਿੱਚ ਕਿਤਾਬਾਂ ਨੇ ਉਸੇ ਹੀ ਦੁਕਾਨ ਤੋਂ ਖਰੀਦੀਆਂ ਜਾਣ। ਵਿਦਿਆਰਥੀਆਂ ਦੇ ਮਾਪਿਆਂ ਨੇ ਆਖਿਆ ਕਿ ਉਸ ਦੁਕਾਨਦਾਰ ਵੱਲੋਂ ਆਪਣੀ ਮਨ ਮਰਜ਼ੀ ਦੇ ਰੇਟ ਲਾਏ ਜਾਂਦੇ ਨੇ ।