Punjab
ਸ਼ਰਾਬ ਪੀਣ ਨਾਲ 1ਵਿਅਕਤੀ ਦੀ ਮੌਤ, 3 ਦੀ ਹਾਲਤ ਗੰਭੀਰ

ਡੇਰੇ ‘ਤੇ ਚੜ੍ਹਦੀ ਸ਼ਰਾਬ ਪੀਣ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਅਤੇ 3 ਦੀ ਹਾਲਤ ਨਾਜ਼ੁਕ ਹੈ….
FARIDKOT: ਜੈਤੋ ਪਿੰਡ ਚੰਦਭਾਨ ਵਿੱਚ ਚੱਲ ਰਹੇ ਧਾਰਮਿਕ ਡੇਰੇ ਵਿੱਚ ਵਿਸਾਖੀ ਦੇ ਤਿਉਹਾਰ ਮੌਕੇ ਸ਼ਰਾਬ ਪੀਣ ਕਾਰਨ 1 ਵਿਅਕਤੀ ਦੀ ਮੌਤ ਹੋ ਗਈ ਅਤੇ 3 ਵਿਅਕਤੀ ਗੰਭੀਰ ਰੂਪ ਵਿੱਚ ਬਿਮਾਰ ਹੋ ਗਏ। ਜਾਣਕਾਰੀ ਅਨੁਸਾਰ ਵਿਸਾਖੀ ਵਾਲੇ ਦਿਨ ਪਿੰਡ ਚੰਦਭਾਨ ਦੇ ਡੇਰੇ ‘ਚ ਸ਼ਰਾਬ ਵਰਤਾਈ ਗਈ ਸੀ ਅਤੇ ਇਸ ਤੋਂ ਬਾਅਦ ਇਹ ਸ਼ਰਾਬ ਲੋਕਾਂ ‘ਚ ਪ੍ਰਸ਼ਾਦ ਵਜੋਂ ਵੰਡੀ ਗਈ ਸੀ, ਜਿਸ ਕਾਰਨ 4 ਵਿਅਕਤੀ ਸ਼ਰਾਬ ਪੀ ਕੇ ਬੇਹੋਸ਼ ਹੋ ਗਏ ਸਨ ਅਤੇ ਉਨ੍ਹਾਂ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।
ਬੇਹੋਸ਼ ਹੋਣ ਵਾਲਿਆਂ ਵਿੱਚ ਸਤਪਾਲ ਸਿੰਘ ਉਰਫ਼ ਕਬਾੜੀ ਚਾਲਕ (50) ਵਾਸੀ ਟਿੱਬੀ ਸਾਹਿਬ ਰੋਡ ਜੈਤੋ ਦੀ ਮੌਤ ਹੋ ਗਈ। ਕ੍ਰਿਸ਼ਨ ਚੰਦ ਵਾਸੀ ਗੋਨਿਆਣਾ, ਦਵਿੰਦਰ ਸਿੰਘ ਵਾਸੀ ਅਕਲੀਆਂ ਅਤੇ ਬੀਤਾ ਸਿੰਘ ਵਾਸੀ ਜੀਦਾ ਨੂੰ ਇਲਾਜ ਲਈ ਸਿਵਲ ਹਸਪਤਾਲ ਕੋਟਕਪੂਰਾ ਤੋਂ ਮੈਡੀਕਲ ਕਾਲਜ ਫਰੀਦਕੋਟ ਲਈ ਰੈਫਰ ਕਰ ਦਿੱਤਾ ਗਿਆ। ਇਸ ਮਾਮਲੇ ਵਿੱਚ ਡੀ.ਐਸ.ਪੀ. ਜੈਤੋ ਸੁਖਦੀਪ ਸਿੰਘ ਤੋਂ ਜਦੋਂ ਜਾਣਕਾਰੀ ਮੰਗੀ ਗਈ ਤਾਂ ਉਨ੍ਹਾਂ ਦੱਸਿਆ ਕਿ ਮਰਨ ਵਾਲਾ ਵਿਅਕਤੀ ਸ਼ਰਾਬ ਪੀਣ ਦਾ ਆਦੀ ਸੀ।