Connect with us

Punjab

ਦਿਨ-ਦਿਹਾੜੇ ਬੈਂਕ ‘ਚ ਵੱਡੀ ਲੁੱਟ, ਸਟਾਫ਼ ਨੂੰ ਬੰਨ੍ਹ ਕੇ ਲੱਖਾਂ ਰੁਪਏ ਲੈ ਗਏ ਲੁਟੇਰੇ

Published

on

ਪੰਜਾਬ ਵਿੱਚ ਲੁੱਟ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਹੁਣ ਘਟਨਾ ਖੰਨਾ ਸ਼ਹਿਰ ਵਿੱਚ ਵਾਪਰੀ ਹੈ, ਜਿੱਥੇ ਦਿਨ ਦਿਹਾੜੇ ਬੈਂਕ ਵਿੱਚੋਂ 15 ਲੱਖ ਰੁਪਏ ਲੁੱਟੇ ਗਏ। ਦੱਸ ਦੇਈਏ ਕਿ ਖੰਨਾ ਦੇ ਬੀਜਾ-ਸਮਰਾਲਾ ਰੋਡ ਤੇ ਪੈਂਦੇ ਪਿੰਡ ਬਗਲੀ ਕਲ੍ਹਾਂ ਸਥਿਤ ਪੰਜਾਬ ਐਂਡ ਸਿੰਧ ਬੈਂਕ ‘ਚ ਲੁੱਟ ਦੀ ਘਟਨਾ ਵਾਪਰੀ ਹੈ।

ਪਤਾ ਲੱਗਿਆ ਹੈ ਕਿ 3 ਲੋਕ ਮੋਟਰਸਾਈਕਲ ‘ਤੇ ਸਵਾਰ ਹੋ ਕੇ ਆਏ ਅਤੇ ਬੈਂਕ ਅੰਦਰ ਦਾਖ਼ਲ ਹੋਏ। ਉਨ੍ਹਾਂ ਨੇ ਬੈਂਕ ਦੇ ਸਟਾਫ਼ ਨੂੰ ਬੰਧਕ ਬਣਾ ਲਿਆ। ਇਸ ਤੋਂ ਬਾਅਦ ਹਥਿਆਰਬੰਦ ਲੁਟੇਰਿਆਂ ਨੇ ਬੈਂਕ ‘ਚੋਂ 15 ਲੱਖ ਰੁਪਿਆ ਲੁੱਟਿਆ ਅਤੇ ਗੰਨਮੈਨ ਤੋਂ ਬੰਦੂਕ ਖੋਹ ਕੇ ਫਾਇਰ ਕਰਨੇ ਸ਼ੁਰੂ ਕਰ ਦਿੱਤਾ।

ਉਕਤ ਲੋਕ ਜਾਂਦੇ ਸਮੇਂ ਬੰਦੂਕ ਉੱਥੇ ਹੀ ਸੁੱਟ ਗਏ। ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਫਿਲਹਾਲ ਪੁਲਸ ਵਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

Continue Reading