National
ਰਿਸ਼ਤੇ ‘ਚ ਲੱਗਦੇ ਚਾਚਾ-ਭਤੀਜੀ ਨੇ ਕਰਵਾਈ ਲਵ ਵਿਆਹ!
ਕਿਸੇ ਨੇ ਸੱਚ ਹੀ ਕਿਹਾ ਸੀ ਕਿ ਪਿਆਰ ਅੰਨ੍ਹਾ ਹੁੰਦਾ ਹੈ, ਨਾ ਤਾਂ ਇਸ ਵਿੱਚ ਰਿਸ਼ਤਾ ਦੇਖਿਆ ਜਾਂਦਾ ਹੈ ਅਤੇ ਨਾ ਹੀ ਜਾਤ। ਕੁੱਝ ਅਜਿਹਾ ਹੀ ਦਿਲਚਸਪ ਮਾਮਲਾ ਬਿਹਾਰ ਦੇ ਬੇਗੂਸਰਾਏ ਤੋਂ ਸਾਹਮਣੇ ਆਇਆ ਹੈ , ਜਿੱਥੇ ਇਕ ਅਫ਼ਸਰ ਨੇ ਪ੍ਰੇਮ ਵਿਆਹ ਕਰਵਾਇਆ ਹੈ, ਤੇ ਜਿਸ ਨਾਲ ਕੁੜੀ ਨਾਲ ਪ੍ਰੇਮ ਵਿਆਹ ਰਚਾਇਆ ਉਹ ਕੋਈ ਹੋਰ ਨਹੀਂ ਸਗੋਂ ਰਿਸ਼ਤੇ ਵਿੱਚ ਲੱਗਦੀ ਭਤੀਜੀ ਹੈ। ਪੂਰੇ ਮਾਮਲੇ ਬਾਰੇ ਵਿਸਥਾਰ ਨਾਲ ਗੱਲ ਕਰਾਂਗੇ ਪਰ ਇੱਥੇ ਦੱਸ ਦੇਈਏ ਕਿ ਇਸ ਹੈਰਾਨੀਜਨਕ ਘਟਨਾ ਦਾ ਉਦੋਂ ਪਤਾ ਲੱਗਿਆ, ਜਦੋਂ ਕੁੜੀ ਦੇ ਪਰਿਵਾਰਿਕ ਮੈਂਬਰਾਂ ਨੇ ਇਸ ਸਬੰਧੀ ਨਗਰ ਨਿਗਮ ਅਧਿਕਾਰੀਆਂ ਨੂੰ ਸ਼ਿਕਾਇਤ ਦਰਜ ਕਰਵਾਈ।
ਜਾਣੋ ਪੂਰਾ ਮਾਮਲਾ-
ਬੇਗੂਸਰਾਏ ਨਗਰ ਨਿਗਮ ਦੇ ਡਿਪਟੀ ਕਮਿਸ਼ਨਰ ਸ਼ਿਵ ਸ਼ਕਤੀ ਕੁਮਾਰ (31) ਨੇ ਆਪਣੀ ਭਤੀਜੀ ਸਜਲ ਸਿੰਧੂ (24) ਨਾਲ 14 ਅਗਸਤ ਨੂੰ ਖਗੜੀਆ ਦੇ ਕਾਤਯਾਨੀ ਮੰਦਰ ਵਿੱਚ ਵਿਆਹ ਕਰਵਾ ਲਿਆ। ਦੋਵਾਂ ਨੇ 12 ਅਗਸਤ ਨੂੰ ਵਿਆਹ ਕਰਵਾਇਆ ਸੀ। ਇਸ ਮਗਰੋਂ ਇਕ ਵੀਡੀਓ ਵੀ ਸਾਹਮਣੇ ਆਈ ਹੈ ਜੋ ਰਿਪੋਰਟਾਂ ਮੁਤਾਬਕ ਵਿਆਹ ਤੋਂ ਬਾਅਦ ਦੀ ਦੱਸੀ ਜਾ ਰਹੀ ਹੈ, ਇਸ ਵੀਡੀਓ ਵਿੱਚ ਸਜਲ ਸਿੰਧੂ ਇਹ ਕਹਿੰਦੀ ਹੋਈ ਨਜ਼ਰ ਆ ਰਹੀ ਹੈ ਕਿ “ਅਸੀਂ ਪਿਆਰ ਕੀਤਾ ਹੈ, ਕੋਈ ਅਪਰਾਧ ਨਹੀਂ ਕੀਤਾ। ਅਸੀਂ ਚੁਣੌਤੀਆਂ ਤੋਂ ਭੱਜ ਕੇ ਆਪਣਾ ਫੈਸਲਾ ਨਹੀਂ ਬਦਲ ਸਕਦੇ। ਸਜਲ ਸਿੰਧੂ ਨੇ ਇਹ ਵੀ ਕਿਹਾ ਕਿ ਉਸਦੇ ਪਰਿਵਾਰਕ ਮੈਂਬਰਾਂ ਨੇ ਉਸ ਦੇ ਪਤੀ ਵਿਰੁੱਧ ਝੂਠਾ ਕੇਸ ਦਰਜ ਕਰਵਾਇਆ ਹੈ।”
ਵੀਡੀਓ ਵਿੱਚ ਸਜਲ ਸਿੰਧੂ ਨੇ ਇਹ ਵੀ ਕਿਹਾ ਹੈ ਕਿ “ਪਿਆਰ ਕਰਨਾ ਕਿਸੇ ਦਾ ਨਿੱਜੀ ਫੈਸਲਾ ਹੈ। ਇਸ ਵਿੱਚ ਕਿਸੇ ਨੂੰ ਦਖਲ ਨਹੀਂ ਦੇਣਾ ਚਾਹੀਦਾ। ਵੈਸ਼ਾਲੀ ਪ੍ਰਸ਼ਾਸਨ ਵੱਲੋਂ ਸਾਡੇ ਖ਼ਿਲਾਫ਼ ਦਰਜ ਕਰਵਾਈ ਗਈ ਐਫ.ਆਈ.ਆਰ ਵਿੱਚ ਵੀ ਸੱਚਾਈ ਦਾ ਕੋਈ ਅੰਸ਼ ਨਹੀਂ ਹੈ। ਪ੍ਰੇਮ ਵਿਆਹ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਉਸ ਨੂੰ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਹੈ। ਮੇਰੇ ਪਤੀ ਦੀ ਨੌਕਰੀ ਅਤੇ ਵਿਆਹੁਤਾ ਜੀਵਨ ਵਿੱਚ ਮੁਸ਼ਕਲਾਂ ਪੈਦਾ ਹੋ ਰਹੀਆਂ ਹਨ।”
ਦੂਜੇ ਪਾਸੇ ਇਸੇ ਵੀਡੀਓ ਵਿੱਚ ਨਗਰ ਨਿਗਮ ਦੇ ਡਿਪਟੀ ਕਮਿਸ਼ਨਰ ਸ਼ਿਵ ਸ਼ਕਤੀ ਕੁਮਾਰ ਇਹ ਕਹਿ ਰਹੇ ਹਨ ਕਿ ਮੈਂ ਵੈਸ਼ਾਲੀ ਪ੍ਰਸ਼ਾਸਨ ਨੂੰ ਦੱਸਣਾ ਚਾਹੁੰਦਾ ਹਾਂ ਕਿ ਅਸੀਂ ਲਵ ਮੈਰਿਜ ਕੀਤੀ ਹੈ ਪਰ ਮੈਂ ਕਿਸੇ ਨੂੰ ਅਗਵਾ ਨਹੀਂ ਕੀਤਾ ਹੈ। ਪ੍ਰਸ਼ਾਸਨ ਸਾਨੂੰ ਸੁਰੱਖਿਆ ਮੁਹੱਈਆ ਕਰਵਾਏ ਤਾਂ ਕਿ ਅਸੀਂ ਖੁਦ ਨੂੰ ਸੁਰੱਖਿਅਤ ਮਹਿਸੂਸ ਕਰ ਸਕੀਏ।
ਕੁੜੀ ਦੇ ਪਰਿਵਾਰ ਨੇ ਨਿਗਮ ਦੇ ਡਿਪਟੀ ਕਮਿਸ਼ਨਰ ‘ਤੇ ਲਾਏ ਅਗਵਾ ਕਰਨ ਦੇ ਇਲਜ਼ਾਮ-
ਓਧਰ ਸਜਲ ਦੇ ਚਾਚਾ ਅਰੁਣ ਕੁਮਾਰ ਰਾਏ ਨੇ ਨਗਰ ਨਿਗਮ ਦੀ ਮੇਅਰ ਪਿੰਕੀ ਦੇਵੀ ਅਤੇ ਨਗਰ ਕਮਿਸ਼ਨਰ ਸਤੇਂਦਰ ਕੁਮਾਰ ਸਿੰਘ ਨੂੰ ਸ਼ਿਕਾਇਤ ਦਰਜ ਕਰਵਾਈ। ਉਨ੍ਹਾਂ ਨੇ ਦੱਸਿਆ ਹੈ ਕਿ ਸ਼ਿਵ ਸ਼ਕਤੀ ਰਿਸ਼ਤੇ ਵਿੱਚ ਉਨ੍ਹਾਂ ਦਾ ਚਚੇਰਾ ਭਰਾ ਲੱਗਦਾ ਅਤੇ ਉਨ੍ਹਾਂ ਨੇ ਸਾਡੀ ਕੁੜੀ ਨੂੰ ਅਗਵਾ ਕਰ ਲਿਆ ਹੈ। ਮੇਅਰ ਨੇ ਇਸ ਮਾਮਲੇ ਦੀ ਜਾਂਚ ਲਈ ਤਿੰਨ ਮੈਂਬਰੀ ਟੀਮ ਵੀ ਗਠਿਤ ਕਰ ਦਿੱਤੀ ਸੀ ਪਰ ਇਸ ਤੋਂ ਪਹਿਲਾਂ ਹੀ ਸ਼ਿਵ ਸ਼ਕਤੀ ਅਤੇ ਸਜਲ ਦੋਵਾਂ ਨੇ ਵੀਡੀਓ ਰਾਹੀਂ ਸਾਹਮਣੇ ਆ ਕੇ ਆਪਣੀ ਗੱਲ ਰੱਖ ਦਿੱਤੀ ਹੈ। ਉਨ੍ਹਾਂ ਨੇ ਦੱਸਿਆ ਹੈ ਅਸੀਂ ਲਵ ਮੈਰਿਜ ਕੀਤੀ ਹੈ ਅਤੇ ਸਜਲ ਨੇ ਇਹ ਕਿਹਾ ਹੈ ਕਿ ਮੈਨੂੰ ਅਗਵਾ ਨਹੀਂ ਕੀਤਾ।
ਇਕੋ ਪਿੰਡ ਦੇ ਰਹਿਣ ਵਾਲੇ ਹਨ ਦੋਵੇਂ-
ਡਿਪਟੀ ਕਮਿਸ਼ਨਰ ਹਾਜੀਪੁਰ ਜ਼ਿਲ੍ਹੇ ਦੇ ਸਦਰ ਥਾਣੇ ਦੇ ਪਿੰਡ ਮਨੂਆ ਵਾਸੀ ਰਾਮ ਸ਼ੰਕਰ ਰਾਏ ਦਾ ਪੁੱਤਰ ਹੈ, ਜਦਕਿ ਉਸ ਦੀ ਪ੍ਰੇਮਿਕਾ ਸਜਲ ਸਿੰਧੂ ਪੀਜੀ ਦੀ ਵਿਦਿਆਰਥਣ ਹੈ। ਉਹ ਵੀ ਪਿੰਡ ਹਾਜੀਪੁਰ ਮਾਨੂਆ ਦੇ ਰਹਿਣ ਵਾਲੇ ਪ੍ਰੋ. ਵਿਜੇ ਕੁਮਾਰ ਰਾਏ ਦੀ ਧੀ ਹੈ। ਸਜਲ ਸਿੰਧੂ ਬੀਤੇ ਸ਼ੁੱਕਰਵਾਰ ਨੂੰ ਬੇਗੂਸਰਾਏ ਨਗਰ ਨਿਗਮ ਪਹੁੰਚੀ ਸੀ ਅਤੇ ਆਪਣੇ ਪ੍ਰੇਮੀ ਸ਼ਿਵ ਸ਼ਕਤੀ ਨਾਲ ਬਾਹਰ ਨਿਕਲ ਗਈ। ਜ਼ਿਲ੍ਹਾ ਹੈੱਡਕੁਆਰਟਰ ਛੱਡਣ ਤੋਂ ਬਾਅਦ ਸਜਲ ਸਿੰਧੂ ਨੇ ਕੀਤੀ ਇੱਕ ਵੀਡੀਓ ਜਾਰੀ ਕੀਤੀ ਸੀ। ਸਜਲ ਦਾ ਕਹਿਣਾ ਹੈ ਕਿ ਉਹ ਪਿਛਲੇ 10 ਸਾਲਾਂ ਤੋਂ ਸ਼ਿਵ ਸ਼ਕਤੀ ਨਾਲ ਪਿਆਰ ਵਿੱਚ ਹੈ। ਸ਼ਿਵ ਸ਼ਕਤੀ ਦੋ ਮਹੀਨੇ ਪਹਿਲਾਂ ਹੀ ਬੇਗੂਸਰਾਏ ਨਗਰ ਨਿਗਮ ਜੁਆਇਨ ਕੀਤਾ ਸੀ। ਵੈਸ਼ਾਲੀ ਜ਼ਿਲ੍ਹੇ ਦੇ ਇਕ ਹੀ ਪਿੰਡ ਦੇ ਰਹਿਣ ਵਾਲੇ ਦੋਵੇਂ ਚਾਚਾ-ਭਤੀਜੀ ਜਿਨ੍ਹਾਂ ਨੇ ਲਵ ਮੈਰਿਜ ਕਰਵਾਈ ਹੈ। ਉਨ੍ਹਾਂ ਦੀ ਇਸ ਅਨੋਖੀ ਪ੍ਰੇਮ ਕਹਾਣੀ ਨੇ ਪੂਰੇ ਇਲਾਕੇ ਵਿੱਚ ਸਨਸਨੀ ਫੈਲਾ ਦਿੱਤੀ ਹੈ।