Gurdaspur
ਗੁਰਦਾਸਪੁਰ ਤੋਂ ਗੁਮਨਾਮ ਵਿਅਕਤੀ ਬਣਿਆ ਲੋੜਵੰਦ ਲੋਕਾਂ ਲਈ ਦੂਤ
ਗੁਰਦਾਸਪੁਰ, 09 ਮਈ (ਗੁਰਪ੍ਰੀਤ ਸਿੰਘ); ਦੇਸ਼ ਵਿੱਚ ਕੋਰੋਨਾ ਮਹਾਮਾਰੀ ਕਾਰਨ ਲੌਕਡਾਊਨ ਲੱਗਿਆ ਹੋਇਆ ਹੈ, ਇਸ ਵਿਚਕਾਰ ਕਈ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਵਲੋਂ ਲੋੜਵੰਦ ਲੋਕਾਂ ਦੀ ਵੱਖ ਵੱਖ ਢੰਗ ਨਾਲ ਮਦਦ ਕੀਤੀ ਜਾ ਰਹੀ ਹੈ।
ਲੋਕਾਂ ਨੂੰ ਰਾਸ਼ਨ ਦਿੱਤਾ ਜਾ ਰਿਹਾ ਹੈ ਅਤੇ ਜਰੂਰਤ ਦਾ ਸਾਮਾਨ ਵੰਡਿਆ ਜਾ ਰਿਹਾ ਹੈ।
ਉਥੇ ਹੀ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਕਾਦੀਆਂ ‘ਚ ਕੁਝ ਵੱਖ ਹੀ ਢੰਗ ਨਾਲ ਇਕ ਵਿਅਕਤੀ ਗਰੀਬ ਅਤੇ ਲੋੜਵੰਦ ਲੋਕਾਂ ਦੀ ਮਦਦ ਕਰਦਾ ਦੇਖਣ ਨੂੰ ਮਿਲਿਆ।
ਆਪਣੇ ਨਾਂ ਦਾ ਖੁਲਾਸਾ ਨਾ ਕਰਦੇ ਹੋਏ ਕਾਦੀਆ ਦਾ ਇਹ ਵਸਨੀਕ ਨਗਰ ਕੌਂਸਿਲ ਦਫ਼ਤਰ ਦੇ ਬਾਹਰ ਖੜੇ ਲੋਕਾਂ ਅਤੇ ਰਸਤੇ ‘ਚ ਚਲਦੇ ਲੋਕਾਂ ਨੂੰ ਨਕਦ ਰਾਸ਼ੀ ਵੰਡ ਰਿਹਾ ਹੈ।
ਉਥੇ ਹੀ ਲੋਕਾਂ ਦਾ ਕਹਿਣਾ ਹੈ ਕਿ ਇਹ ਵਿਅਕਤੀ ਕਾਦੀਆ ਦਾ ਹੀ ਰਹਿਣ ਵਾਲਾ ਹੈ ਅਤੇ ਉਹਨਾਂ ਨੂੰ ਪਿਛਲੇ ਕੁਝ ਦੀਨਾ ਤੋਂ ਰੋਜਾਨਾ ਪੈਸੇ ਦੀ ਮਦਦ ਕਰ ਰਿਹਾ ਹੈ, ਲੋਕਾਂ ਨੂੰ ਇਕ ਲਾਈਨ ‘ਚ ਖੜਾ ਕਰ ਹਰ ਇੱਕ ਨੂੰ 200 ਰੁਪਏ ਦਾ ਨੋਟ ਦੇ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਉਹ ਪਿਛਲੇ ਦੋ ਦਿਨ ਤੋਂ ਉਹਨਾਂ ਦੀ ਮਦਦ ਇਸੇ ਤਰ੍ਹਾਂ ਕਰ ਰਹੇ ਹਨ।
ਉਥੇ ਹੀ ਪੈਸੇ ਵੰਡ ਰਹੇ ਕਾਦੀਆਂ ਵਾਸੀ ਨੇ ਆਪਣਾ ਨਾਂ ਨਹੀਂ ਦੱਸਿਆ ਅਤੇ ਕਿਹਾ ਕਿ ਉਹ ਭਾਰਤ ਵਾਸੀ ਹੈ, ਪੰਜਾਬ ਵਾਸੀ ਹੈ ਆਪਣੇ ਭਰਾਵਾਂ ਦੀ ਇਸ ਔਖੀ ਘੜੀ ਚ ਮਦਦ ਕਰ ਰਿਹਾ ਹੈ।