Connect with us

Punjab

ਜਗਜੀਤ ਸਿੰਘ ਡੱਲੇਵਾਲ ਦੀ ਜ਼ਿੰਦਗੀ ਬੇਹੱਦ ਕੀਮਤੀ ਹੈ: ਐਡਵੋਕੇਟ ਹਰਪਾਲ ਸਿੰਘ

Published

on

ਅਮਰ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਦੀ 91ਵੀਂ ਬਰਸੀ ਮੌਕੇ ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਵਿਸ਼ੇਸ਼ ਰੂਪ ਵਿੱਚ ਪਹੁੰਚੇ, ਜਿੱਥੇ ਉਹਨਾਂ ਨੇ ਅਮਰ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਜੀ ਦੀ ਪ੍ਰਤਿਮਾ ਤੇ ਹਾਰ ਪਾ ਕੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ।

ਇਸ ਦੌਰਾਨ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਸੰਬੋਧਿਤ ਕਰਦਿਆਂ ਕਿਹਾ ਕਿ ਪਿੰਡ ਠੀਕਰੀਵਾਲਾ ਵਿੱਚ ਜੋ ਸਰਕਾਰੀ ਨਰਸਿੰਗ ਕਾਲਜ ਦਾ ਵਾਅਦਾ ਕੀਤਾ ਗਿਆ ਸੀ ਉਸਨੂੰ ਵੀ ਜਲਦ ਹੀ ਪੂਰਾ ਕੀਤਾ ਜਾਵੇਗਾ। ਨਹਿਰੀ ਪਾਣੀ ਅਤੇ ਸੂਏ ਖਾਲਾਂ ਨੂੰ ਪੱਕਾ ਕਰਨ ਦੀ ਜੋ ਮੰਗ ਸੀ ਉਸਨੂੰ ਵੀ ਵਿੱਤ ਮੰਤਰੀ ਚੀਮਾ ਵੱਲੋਂ ਪੂਰਾ ਕਰਨ ਦਾ ਵਾਅਦਾ ਕੀਤਾ ਗਿਆ।

ਇਸ ਤੋਂ ਇਲਾਵਾ ਜੋ ਵੀ ਮੰਗਾਂ ਪਿੰਡ ਵਾਸੀਆਂ ਨੇ ਉਨਾਂ ਪਾਸ ਰੱਖੀਆਂ ਉਹਨਾਂ ਨੇ ਸਾਰੀਆਂ ਮੰਗਾਂ ਨੂੰ ਪੂਰਾ ਕਰਨ ਦਾ ਭਰੋਸਾ ਦਿੱਤਾ। ਇਸ ਤੋਂ ਬਿਨਾਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਜਗਜੀਤ ਸਿੰਘ ਡੱਲੇਵਾਲ ਦੀ ਜ਼ਿੰਦਗੀ ਬੇਹਦ ਕੀਮਤੀ ਹੈ।14 ਤਰੀਕ ਦੀ ਲੰਬੀ ਤਰੀਕ ਪਾ ਕੇ ਜੋ ਸਮਾਂ ਪਾਇਆ ਗਿਆ ਹੈ ਉਹ ਕਾਫੀ ਸਮਾਂ ਹੈ ਕੇਂਦਰ ਸਰਕਾਰ ਨੂੰ ਜਲਦ ਤੋਂ ਜਲਦ ਜੋ ਮੰਗਾਂ ਨੇ ਕਿਸਾਨਾਂ ਦੀਆਂ ਉਹ ਪੂਰੀਆਂ ਕਰਨੀਆਂ ਚਾਹੀਦੀਆਂ ਹਨ। ਭਾਰਤੀ ਜਨਤਾ ਪਾਰਟੀ ਹੈ ਜੋ ਪੰਜਾਬ ਨੂੰ ਨਫ਼ਰਤ ਦੀ ਨਿਗ੍ਹਾਂ ਨਾਲ ਦੇਖਦੀ ਹੈ।