Connect with us

Punjab

ਕਿਸਾਨ ਆਗੂ ਡੱਲੇਵਾਲ ਨੇ 131 ਦਿਨਾਂ ਬਾਅਦ ਤੋੜਿਆ ਮਰਨ ਵਰਤ

Published

on

JAGJIT SINGH DALLEWAL : ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆਈ ਹੈ। ਬੀਤੇ ਦਿਨ ਯਾਨੀ 6 ਅਪ੍ਰੈਲ ਨੂੰ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਮਰਨ ਵਰਤ ਤੋੜ ਦਿੱਤਾ ਹੈ। ਉਨ੍ਹਾਂ ਨੇ ਇਹ ਮਰਨ ਵਰਤ 131 ਦਿਨਾਂ ਬਾਅਦ ਤੋੜਿਆ ਹੈ। ਲਗਾਤਾਰ 131 ਦਿਨ ਉਹ ਮਰਨ ਵਰਤ ‘ਤੇ ਚੱਲ ਰਹੇ ਹਨ ਜਿਸ ਕਾਰਨ ਉਨ੍ਹਾਂ ਦਾ ਕਈ ਕਿਲੋ ਭਰ ਵੀ ਘਟਿਆ ਹੈ ਅਤੇ ਕਈ ਵਾਰ ਜ਼ਿਆਦਾ ਬਿਮਾਰ ਵੀ ਹੋ ਗਏ ਹਨ।

ਉਨ੍ਹਾਂ ਨੇ 131 ਦਿਨਾਂ ਬਾਅਦ ਮਰਨ ਵਰਤ ਖਤਮ ਕਰਨ ਦਾ ਫੈਸਲਾ ਲਿਆ ਹੈ। ਉਨ੍ਹਾਂ ਨੇ ਫਤਿਹਗੜ੍ਹ ਸਾਹਿਬ ਦੀ ਧਰਤੀ ‘ਤੇ ਮਰਨ ਵਰਤ ਖਤਮ ਕੀਤਾ ਹੈ। ਦੱਸ ਦੇਈਏ ਕਿ ਜਗਜੀਤ ਸਿੰਘ ਡੱਲੇਵਾਲ 26 ਨਵੰਬਰ 2024 ਤੋਂ ਮਰਨ ਵਰਤ ‘ਤੇ ਬੈਠੇ ਸਨ।

ਮਰਨ ਵਰਤ ਖ਼ਤਮ ਕਰਦੇ ਹੀ ਉਨ੍ਹਾਂ ਨੇ ਵੱਡਾ ਐਲਾਨ ਕਰਦਿਆਂ ਕਿਹਾ ਕਿ ਮੰਗਾਂ ਲਈ ਅੰਦੋਲਨ ਜਾਰੀ ਰਹੇਗਾ। ਡੱਲੇਵਾਲ ਨੇ ਆਖਿਆ ਕਿ MSP ਲਈ ਲੜਾਈ ਜਾਰੀ ਰਹੇਗੀ।