National
ਭਾਰਤੀ ਕ੍ਰਿਕਟਰ ਰਿੰਕੂ ਸਿੰਘ ਦੇ ਪਿਤਾ ਦਾ ਹੋਇਆ ਦਿਹਾਂਤ
ਬੇਹੱਦ ਮੰਦਭਾਗੀ ਖਬਰ ਭਾਰਤੀ ਕ੍ਰਿਕਟਰ ਰਿੰਕੂ ਸਿੰਘ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਕ੍ਰਿਕਟਰ ਰਿੰਕੂ ਸਿੰਘ ਦੇ ਪਿਤਾ ਦਾ ਦਿਹਾਂਤ ਹੋ ਗਿਆ ਹੈ।ਪਤਾ ਲੱਗਿਆ ਹੈ ਕਿ ਰਿੰਕੂ ਸਿੰਘ ਦੇ ਪਿਤਾ ਖਾਨਚੰਦ ਸਿੰਘ (60) ਦਾ ਅੱਜ ਸਵੇਰੇ ਲਗਭਗ 4:36 ਵਜੇ ਦਿਹਾਂਤ ਹੋ ਗਿਆ। ਉਹ ਸਟੇਜ 4 ਜਿਗਰ ਦੇ ਕੈਂਸਰ ਤੋਂ ਪੀੜਤ ਸਨ।
ਕੁਝ ਦਿਨ ਪਹਿਲਾਂ ਉਨ੍ਹਾਂ ਦੀ ਹਾਲਤ ਵਿਗੜ ਗਈ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਗ੍ਰੇਟਰ ਨੋਇਡਾ ਦੇ ਇਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ। ਉਨ੍ਹਾਂ ਨੂੰ ਵੈਂਟੀਲੇਟਰ ਸਪੋਰਟ ‘ਤੇ ਰੱਖਿਆ ਗਿਆ ਸੀ। ਉਨ੍ਹਾਂ ਦੀ ਸਿਹਤ ਲਗਾਤਾਰ ਵਿਗੜਦੀ ਰਹੀ।ਆਪਣੇ ਪਿਤਾ ਦੀ ਵਿਗੜਦੀ ਸਿਹਤ ਦੀ ਖ਼ਬਰ ਮਿਲਣ ‘ਤੇ ਰਿੰਕੂ ਸਿੰਘ ਮੰਗਲਵਾਰ ਨੂੰ ਟੀਮ ਇੰਡੀਆ ਛੱਡ ਕੇ ਘਰ ਵਾਪਸ ਆ ਗਏ। ਉਸ ਸਮੇਂ ਰਿੰਕੂ ਚੇਨਈ ਵਿਚ ਟੀਮ ਦੇ ਨਾਲ ਸੀ। 25 ਫਰਵਰੀ ਨੂੰ ਰਿੰਕੂ ਚੇਨਈ ਵਾਪਸ ਆਏ ਅਤੇ ਟੀਮ ਵਿਚ ਦੁਬਾਰਾ ਸ਼ਾਮਿਲ ਹੋ ਹੋ ਗਏ। ਹਾਲਾਂਕਿ ਉਹ 26 ਫਰਵਰੀ ਨੂੰ ਚੇਨਈ ਵਿਚ ਜ਼ਿੰਬਾਬਵੇ ਵਿਰੁੱਧ ਸੁਪਰ 8 ਮੈਚ ਵਿਚ ਪਲੇਇੰਗ ਇਲੈਵਨ ਦਾ ਹਿੱਸਾ ਨਹੀਂ ਸੀ।
