Punjab
14 ਮਹੀਨਿਆਂ ਬਾਅਦ ਸਾਧੂ ਸਿੰਘ ਧਰਮਸੋਤ ਨੂੰ ਸੁਪਰੀਮ ਕੋਰਟ ਤੋਂ ਮਿਲੀ ਜ਼ਮਾਨਤ

ਆਮਦਨ ਤੋਂ ਵੱਧ ਜਾਇਦਾਦ ਮਾਮਲੇ ‘ਚ ਨਾਭਾ ਦੀ ਨਵੀਂ ਜ਼ਿਲਾ ਜੇਲ ਵਿੱਚ ਨਜ਼ਰਬੰਦ ਕਾਂਗਰਸ ਪਾਰਟੀ ਦੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਸੁਪਰੀਮ ਕੋਰਟ ਵੱਲੋਂ ਵੱਡੀ ਰਾਹਤ ਮਿਲ ਗਈ ਹੈ। ਕੋਰਟ ਵੱਲੋਂ ਜਮਾਨਤ ਮਿਲਣ ਬਾਵਜੂਦ ਕੱਲ੍ਹ ਉਹਨਾਂ ਦੀ ਰਿਹਾਈ ਨਹੀਂ ਹੋ ਸਕੀ ਸੀ, ਕਿਉਂਕਿ ਜੇਲ ਪ੍ਰਸ਼ਾਸਨ ਤੱਕ ਜਮਾਨਤ ਦੇ ਕਾਗਜ਼ਾਤ ਸਮੇਂ ਸਿਰ ਨਹੀਂ ਪਹੁੰਚੇ।
ਅੱਜ ਜਦੋਂ ਜਮਾਨਤ ਦੇ ਦਸਤਾਵੇਜ਼ ਨਾਭਾ ਜੇਲ ਪਹੁੰਚੇ, ਤਾਂ ਧਰਮਸੋਤ ਨੂੰ ਜਮਾਨਤ ‘ਤੇ ਰਿਹਾ ਕਰ ਦਿੱਤਾ ਗਿਆ। ਉਨ੍ਹਾਂ ਨੇ ਲਗਭਗ 14 ਮਹੀਨੇ ਨਾਭਾ ਜੇਲ ਵਿੱਚ ਗੁਜ਼ਾਰੇ, ਜਿਵੇਂ ਹੀ ਉਹ ਜੇਲ ਦੇ ਗੇਟ ਤੋਂ ਬਾਹਰ ਆਏ ਪਾਰਟੀ ਵਰਕਰਾਂ ਵੱਲੋਂ ਉਨ੍ਹਾਂ ਦਾ ਫੁੱਲਾਂ ਦੇ ਹਾਰਾਂ ਨਾਲ ਭਰਪੂਰ ਸਵਾਗਤ ਕੀਤਾ ਗਿਆ। ਇਸ ਮੌਕੇ ਤੇ ਸਾਧੂ ਸਿੰਘ ਧਰਮਸੋਤ ਨੇ ਕਿਹਾ, “ਮੈਨੂੰ ਸੁਪਰੀਮ ਕੋਰਟ ਵੱਲੋਂ ਨਿਆਂ ਮਿਲਿਆ ਹੈ, ਮੈਂ ਕੋਰਟ ਦਾ ਧੰਨਵਾਦ ਕਰਦਾ ਹਾਂ ਤੇ ਮੈਨੂੰ ਨਿਆਪਾਲਿਕਾ ਉੱਤੇ ਪੂਰਾ ਭਰੋਸਾ ਹੈ।