Corona Virus
ਪੀਐਮ ਮੋਦੀ ਨੇ Lockdown 4 ਦਾ ਕੀਤਾ ਐਲਾਨ
ਦੇਸ਼ ਨੂੰ ਸੰਬੋਧਿਤ ਕਰਦੇ ਹੋਏ ਪ੍ਰਧਾਂਨ ਮੰਤਰੀ ਨੇ Lockdown 4 ਦਾ ਐਲਾਨ ਕੀਤਾ। ਪੀਐਮ ਨੇ ਕਿਹਾ Lockdown 4 ਵੱਖਰੇ ਰੰਗ ਅਤੇ ਨਿਯਮਾਂ ਵਾਲਾ ਹੋਵੇਗਾ। ਪੀਐਮ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ Lockdown 4 ਬਾਰੇ ਵਿਸਥਾਰਪੂਰਵਕ 18 ਮਈ ਤੱਕ ਦੱਸਿਆ ਜਾਵੇਗਾ।
ਇਸਦੇ ਨਾਲ ਹੀ ਪੀਐਮ ਮੋਦੀ ਨੇ Lockdown 4 ਦੌਰਾਨ ਦੇਸ਼ ਲਈ 20 ਲੱਖ ਕਰੋੜ ਰੁਪਏ ਦੇ ਆਰਥਿਕ ਪੈਕੇਜ ਦਾ ਐਲਾਨ ਕੀਤਾ ਹੈ। ਇਹ ਪੈਕੇਜ ਕਈ ਵਰਗਾਂ ਲਈ ਹੋਵੇਗਾ। ਇਸਦਾ ਖਰੜਾ ਪੀਐਮ ਆਉਣ ਵਾਲੇ ਦਿਨਾਂ ‘ਚ ਕੇਂਦਰੀ ਖਜ਼ਾਨਾ ਮੰਤਰੀ ਨਾਲ ਸਾਂਝਾ ਕਰਨਗੇ।