Connect with us

News

ਚੰਡੀਗੜ੍ਹ ਚ ਕੋਰੋਨਾ ਦੇ 2 ਨਵੇਂ ਮਾਮਲੇ ਦੀ ਹੋਈ ਪੁਸ਼ਟੀ

Published

on

ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧ ਰਿਹਾ ਹੈ ਭਾਰਤ ਦੇ ਵਿੱਚ ਕੋਰੋਨਾ ਪੀੜਤਾਂ ਦਾ ਅੰਕੜਾ ਲੱਖਾਂ ਤੋਂ ਪਾਰ ਜਾ ਚੁੱਕਿਆ ਹੈ। ਚੰਡੀਗੜ੍ਹ ਦੇ ਵਿੱਚ ਜਿੱਥੇ ਲਾਕ ਡਾਊਨ ਦੇ ਵਿੱਚ ਢਿੱਲ ਦਿੱਤੀ ਗਈ ਹੈ ਇਥੇ ਹੀ ਚੰਡੀਗੜ੍ਹ ਵਿਚ ਬਾਪੂ ਧਾਮ ਕਲੌਨੀ ਤੋਂ ਦੋ ਹੋਰ ਮਾਮਲਿਆਂ ਦੀ ਪੁਸ਼ਟੀ ਹੋਈ। ਇਹਨਾਂ ਵਿਚ ਇਕ 25 ਸਾਲਾ ਨੌਜਵਾਨ ਤੇ ਇਕ 50 ਸਾਲਾ ਵਿਅਕਤੀ ਦੱਸਿਆ ਜਾ ਰਿਹਾ ਹੈ। ਜਿਹਨਾਂ ਨੂੰ ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ ਸੈਕਟਰ 16 ਦੇ ਵਿਚ ਦਾਖਲ ਕਰਵਾਇਆ ਗਿਆ ਹੈ। ਦਸਣਯੋਗ ਹੈ ਕਿ ਹੁਣ ਚੰਡੀਗੜ੍ਹ ਵਿਚ ਕੋਰੋਨਾ ਪੀੜਤਾਂ ਦਾ ਅੰਕੜਾ 200 ਤੋਂ ਪਾਰ ਹੋ ਚੁੱਕਿਆ ਹੈ। ਜਿਹਨਾਂ ਵਿਚੋਂ 108 ਐਕਟਿਵ ਕੇਸ ਹਨ।

ਕੋਰੋਨਾ ਦਾ ਮਾਮਲਾ ਘੱਟ ਨਹੀਂ ਹੋਇਆ ਹੈ ਫਿਰ ਵੀ ਲਾਕ ਡਾਊਨ ਦੇ ਵਿੱਚ ਢਿੱਲ ਦੇ ਦਿੱਤੀ ਗਈ ਹੈ ਜਿਸ ਕਰਕੇ ਸੜਕਾਂ ਉੱਤੇ ਲੋਕਾਂ ਦੀ ਆਵਾਜਾਈ ਸ਼ੁਰੂ ਹੋ ਚੁੱਕੀ ਹੈ।