Jalandhar
ਸਰਕਾਰ ਦੇ ਹੁਕਮ ਤੋਂ ਬਾਅਦ ਵੀ ਨਹੀਂ ਸ਼ੁਰੂ ਹੋ ਪਾਈਆਂ ਜਲੰਧਰ ਤੋਂ ਸਰਕਾਰੀ ਬੱਸਾਂ
ਜਲੰਧਰ, 20 ਮਈ (ਪਰਮਜੀਤ ਰੰਗਪੁਰਿਆ): ਪੰਜਾਬ ਸਰਕਾਰ ਦੇ ਹੁਕਮਾਂ ਤੋਂ ਬਾਅਦ ਵੀ ਜਲੰਧਰ ਵਿੱਚ ਅੱਜ ਸਵੇਰੇ ਨਹੀਂ ਸ਼ੁਰੂ ਹੋ ਪਾਈਆਂ ਸਰਕਾਰੀ ਬੱਸਾਂ ਦੀਆਂ ਸੇਵਾਵਾਂ। ਪੰਜਾਬ ਸਰਕਾਰ ਵੱਲੋਂ ਅੱਜ ਤੋਂ ਸਰਕਾਰੀ ਬੱਸਾਂ ਚਲਾਉਣ ਦੇ ਆਦੇਸ਼ ਤੋਂ ਬਾਅਦ ਅੱਜ ਸਵੇਰੇ ਹੀ ਅਲੱਗ ਅਲੱਗ ਸ਼ਹਿਰਾਂ ਨੂੰ ਜਾਣ ਵਾਲੀ ਸਵਾਰੀਆਂ ਦਾ ਜਲੰਧਰ ਦੇ ਬੱਸ ਅੱਡੇ ਪਹੁੰਚੇ। ਪਰ ਨਾਂਅ ਤੇ ਇੱਥੇ ਕੋਈ ਸਰਕਾਰੀ ਸੀਨੀਅਰ ਅਧਿਕਾਰੀ ਪਹੁੰਚੇ ਅਤੇ ਨਾ ਹੀ ਕਿਸੇ ਕਾਊਂਟਰ ਤੇ ਕੋਈ ਬੱਸ ਲੱਗੀ ਹੋਈ ਸੀ।
ਜ਼ਿਕਰਯੋਗ ਹੈ ਕਿ ਜਲੰਧਰ ਬੱਸ ਅੱਡੇ ਤੋਂ ਚੰਡੀਗੜ੍ਹ ਅੰਮ੍ਰਿਤਸਰ ਪਠਾਨਕੋਟ ਮੋਗਾ ਲੁਧਿਆਣਾ ਅਤੇ ਹੋਰ ਕਈ ਸ਼ਹਿਰਾਂ ਨੂੰ ਬੱਸਾਂ ਚੱਲਣੀਆਂ ਸੀ ਪਰ ਸਰਕਾਰ ਦੇ ਆਦੇਸ਼ਾਂ ਤੋਂ ਬਾਅਦ ਵੀ ਵਿਭਾਗ ਨੇ ਇਸ ਨੂੰ ਸੰਜੀਦਗੀ ਨਾਲ ਨਹੀਂ ਦਿੱਤਾ।
ਜਲੰਧਰ ਦੇ ਬੱਸ ਅੱਡੇ ਪਹੁੰਚੀ ਸਵਾਰੀਆਂ ਵੀ ਗੁੱਸੇ ਵਿੱਚ ਨਜ਼ਰ ਆਈਆਂ ਅਤੇ ਉਨ੍ਹਾਂ ਨੇ ਕਿਹਾ ਕਿ ਉਹ ਸਵੇਰ ਦੇ ਵੱਖ ਵੱਖ ਸ਼ਹਿਰਾਂ ਵਿੱਚ ਜਾਣ ਲਈ ਜਲੰਧਰ ਦੇ ਬੱਸ ਅੱਡੇ ਪਹੁੰਚੇ ਸੀ ਪਰ ਇੱਥੇ ਨਾਂ ਤੇ ਕੋਈ ਬੱਸ ਲੱਗੀ ਹੋਈ ਹੈ ਅਤੇ ਨਾ ਹੀ ਕੋਈ ਸੀਨੀਅਰ ਅਧਿਕਾਰੀ ਮੌਜੂਦ ਹੈ ਜੋ ਸਹੀ ਜਾਣਕਾਰੀ ਦੇ ਸਕੇ ।
ਫਿਲਹਾਲ ਪੰਜਾਬ ਸਰਕਾਰ ਵੱਲੋਂ ਬੱਸਾਂ ਚਲਾਉਣ ਦੇ ਆਦੇਸ਼ ਤੋਂ ਬਾਅਦ ਵੀ ਬੱਸਾਂ ਦਾ ਨਾ ਚੱਲਣਾ ਜਿੱਥੇ ਪੰਜਾਬ ਸਰਕਾਰ ਦੇ ਯਾਤਾਯਾਤ ਵਿਭਾਗ ਦੀ ਕਾਰਜ ਪ੍ਰਣਾਲੀ ਤੇ ਸਵਾਲੀਆ ਨਿਸ਼ਾਨ ਲਗਾ ਰਿਹਾ ਹੈ। ਉਧਰ ਦੂਸਰੇ ਪਾਸੇ ਬੱਸ ਅੱਡਿਆਂ ਤੇ ਖੜ੍ਹੇ ਯਾਤਰੀਆਂ ਵੀ ਪੰਜਾਬ ਸਰਕਾਰ ਨੂੰ ਕੋਸਦੇ ਹੋਏ ਨਜ਼ਰ ਆ ਰਹੇ ਹਨ।