Connect with us

News

ਅਮਰੀਕਾ ਦੇ ਟੈਕਸਾਸ ‘ਚ ਜਹਾਜ਼ ਹੋਇਆ ਕ੍ਰੈਸ਼

Published

on

ਅਮਰੀਕਾ ਦੇ ਟੈਕਸਾਸ ‘ਚ ਜਹਾਜ਼ ਨਾਲ ਇਕ ਹਾਦਸਾ ਵਾਪਰ ਗਿਆ ਹੈ। ਕ੍ਰੈਸ਼ ਤੇਜ਼ ਰਫ਼ਤਾਰ ਜਹਾਜ਼ ਕ੍ਰੈਸ਼ ਹੋ ਗਿਆ ਹੈ। ਇਸ ਹਾਦਸੇ ‘ਚ 5 ਲੋਕਾਂ ਦੀ ਦਰਦਨਾਕ ਮੌਤ ਹੋ ਗਈ ਹੈ। ਔਸਟੀਨ ਤੋਂ 40 ਮੀਲ ਦੂਰ ਦੱਖਣ-ਪੱਛਮ ‘ਚ ਸਥਿਤ ਵਿੰਬਰਲੀ ਸ਼ਹਿਰ ‘ਚ ਇਹ ਹਾਦਸਾ ਵਾਪਰਿਆ ਹੈ।

ਅਮਰੀਕਾ ਦੇ ਟੈਕਸਾਸ ਤੋਂ ਇੱਕ ਵੱਡੀ ਦੁੱਖਦਾਈ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਇੱਕ ਜਹਾਜ਼ ਕ੍ਰੈਸ਼ ਹੋਣ ਕਾਰਨ 5 ਲੋਕਾਂ ਦੀ ਮੌਤ ਹੋ ਗਈ। ਇਹ ਹਾਦਸਾ ਔਸਟੀਨ ਤੋਂ ਲਗਭਗ 40 ਮੀਲ ਦੂਰ ਵਿੰਬਰਲੀ ਇਲਾਕੇ ‘ਚ ਵਾਪਰਿਆ।ਮਿਲ ਰਹੀ ਜਾਣਕਾਰੀ ਮੁਤਾਬਕ, ਜਹਾਜ਼ ਬਹੁਤ ਤੇਜ਼ ਰਫ਼ਤਾਰ ਨਾਲ ਉਡਾਣ ਭਰ ਰਿਹਾ ਸੀ, ਜਿਸ ਕਾਰਨ ਸੰਤੁਲਨ ਬਿਗੜ ਗਿਆ ਅਤੇ ਕੁਝ ਹੀ ਸਮੇਂ ਬਾਅਦ ਇਹ ਜਹਾਜ਼ ਕ੍ਰੈਸ਼ ਹੋ ਗਿਆ। ਹਾਦਸਾ ਟੈਕਸਾਸ ਦੇ ਦੱਖਣ-ਪੱਛਮੀ ਹਿੱਸੇ ‘ਚ ਸਥਿਤ ਵਿੰਬਰਲੀ ਸ਼ਹਿਰ ਦੇ ਨੇੜੇ ਵਾਪਰਿਆ।

ਹਾਦਸੇ ਤੋਂ ਪਹਿਲਾਂ ਜਹਾਜ਼ ਦੇ ਪਾਇਲਟ ਨੇ ਏਅਰ ਟ੍ਰੈਫਿਕ ਕੰਟਰੋਲ ਨਾਲ ਸੰਪਰਕ ਕੀਤਾ ਸੀ ਅਤੇ ਕਿਸੇ ਤਕਨੀਕੀ ਸਮੱਸਿਆ ਬਾਰੇ ਜਾਣਕਾਰੀ ਵੀ ਦਿੱਤੀ ਸੀ। ਪਰ ਇਸ ਤੋਂ ਪਹਿਲਾਂ ਕਿ ਕੋਈ ਮਦਦ ਮਿਲ ਸਕਦੀ, ਜਹਾਜ਼ ਕ੍ਰੈਸ਼ ਹੋ ਗਿਆ।

ਸਥਾਨਕ ਰਾਹਤ ਟੀਮਾਂ ਅਤੇ ਐਮਰਜੈਂਸੀ ਸੇਵਾਵਾਂ ਤੁਰੰਤ ਮੌਕੇ ‘ਤੇ ਪਹੁੰਚ ਗਈਆਂ। ਹਾਦਸਾ ਇਨਾ ਭਿਆਨਕ ਸੀ ਕਿ ਜਹਾਜ਼ ਪੂਰੀ ਤਰ੍ਹਾਂ ਤਬਾਹ ਹੋ ਗਿਆ ਅਤੇ ਸਾਰੇ 5 ਲੋਕਾਂ ਦੀ ਮੌਤ ਹੋ ਗਈ।