Connect with us

News

Apple ਦਾ ਪਹਿਲਾ ਫੋਲਡੇਬਲ iphone ਲਾਂਚ : ਜੌਨ ਟਰਨਸ ਯੁੱਗ ਦੀ ਸ਼ੁਰੂਆਤ

Published

on

ਜੌਨ ਟਰਨਸ ਨੇ ਐਪਲ ਦੇ CEO ਵਜੋਂ ਆਪਣਾ ਕੰਮਕਾਜ ਦੇ ਦੂਜੇ ਹਫ਼ਤੇ’ਚ ਮੁੱਦਤਾਂ ਤੋਂ ਉਡੀਕੇ ਜਾ ਰਹੇ ਐਪਲ ਦੇ ਨਵੇਂ ਫੋਲਡੇਬਲ ਆਈਫੋਨ Duo ਨੂੰ ਲਾਂਚ ਕੀਤਾ ਹੈ। ਕੰਪਨੀ ਨੇ ਆਈਫੋਨ ਵਿੱਚ ਲਗਭਗ 20 ਸਾਲ ਪਹਿਲਾਂ ਇਸਦੀ ਲਾਂਚਿੰਗ ਤੋਂ ਬਾਅਦ ਹੁਣ ਤੱਕ ਦਾ ਪਹਿਲਾ ਵੱਡਾ ਬਦਲਾਅ ਪੇਸ਼ ਕੀਤਾ ਹੈ।
ਐਪਲ ਦੇ ਹੈੱਡਕੁਆਰਟਰ ਐਪਲ ਪਾਰਕ, ਕੁਪਰਟੀਨੋ, ਕੈਲੀਫੋਰਨੀਆ ਵਿਖੇ ਹੋਏ ਸਟੀਵ ਜੌਬਸ ਥੀਏਟਰ ਵਿੱਚ ‘Surprise and Shine’ ਨਾਮ ਦੇ’ ਈਵੈਂਟ ਵਿੱਚ ਇਹ ਲਾਂਚਿੰਗ ਕੀਤੀ ਗਈ।
ਕਿਤਾਬ ਵਾਂਗ ਖੁੱਲ੍ਹਣ ਵਾਲੇ ਡਿਜ਼ਾਈਨ ਵਾਲਾ ਨਵਾਂ ਆਈਫੋਨ, ਜਿਸਦਾ ਨਾਮ ਡਿਊਓ ਰੱਖਿਆ ਗਿਆ ਹੈ, ਹੁਣ ਤੱਕ ਦਾ ਸਭ ਤੋਂ ਵੱਡਾ ਆਈਫੋਨ ਹੈ। ਅਮਰੀਕਾ ਵਿੱਚ ਇਸਦੀ ਸ਼ੁਰੂਆਤੀ ਕੀਮਤ 1,999 ਡਾਲਰ (ਲਗਭਗ ਇੱਕ ਲੱਖ 90 ਹਜ਼ਾਰ ਰੁਪਏ) ਹੈ ਅਤੇ ਇਹ 3,200 ਡਾਲਰ ਤੱਕ ਜਾਂਦੀ ਹੈ। ਇਹ ਹੁਣ ਤੱਕ ਦਾ ਸਭ ਤੋਂ ਮਹਿੰਗਾ ਆਈਫੋਨ ਵੀ ਹੈ।
ਟਰਨਸ ਨੇ ਕਿਹਾ ਕਿ ਡਿਊਓ ਆਈਪੈਡ ਤੋਂ ਪ੍ਰੇਰਿਤ ਹੈ, ਪਰ ਉਹਨਾਂ ਨੇ ਇਸਦੇ ਫੋਲਡਿੰਗ ਫੀਚਰ ਨੂੰ ਬਹੁਤ ਸਹਿਜ ਅਤੇ ਪੂਰੀ ਤਰ੍ਹਾਂ ਕੁਦਰਤੀ ਦੱਸਿਆ।
ਖੋਲ੍ਹਣ’ਤੇ ਨਵਾਂ ਡਿਊਓ ਇੱਕ ਛੋਟੇ ਆਈਪੈਡ ਵਰਗਾ ਦਿਖਦਾ ਹੈ। ਅੱਧਾ ਮੋੜਨ ਉੱਤੇ ਇਹ ਚੌੜੇ ਆਕਾਰ ਵਾਲੇ ਆਈਫੋਨ ਵਾਂਗ ਨਜ਼ਰ ਆਉਂਦਾ ਹੈ।
ਟਰਨਸ ਨੇ ਈਵੈਂਟ ਦੌਰਾਨ ਕਿਹਾ ਕਿ ਐਪਲ ਦੂਜੇ ਫੋਲਡੇਬਲ ਸਮਾਰਟਫੋਨ ਵਰਗਾ ਲੁੱਕ ਅਤੇ ਤਜਰਬਾ ਨਹੀਂ ਦੇਣਾ ਚਾਹੁੰਦਾ ਸੀ। ਉਹਨਾਂ ਮੁਤਾਬਿਕ, ਦੂਜੇ ਫੋਲਡੇਬਲ ਫੋਨ “ਇਸ ਤਰ੍ਹਾਂ ਲੱਗਦੇ ਹਨ ਜਿਵੇਂ ਦੋ ਫੋਨਾਂ ਨੂੰ ਆਪਸ ਵਿੱਚ ਜੋੜ ਦਿੱਤਾ ਗਿਆ ਹੋਵੇ, ਜਿਸ ਕਰਕੇ ਵੱਡੀ ਸਕ੍ਰੀਨ ਵੀ ਕਾਫ਼ੀ ਛੋਟੀ ਮਹਿਸੂਸ ਹੁੰਦੀ ਹੈ।”
ਸੈਮਸੰਗ’ਤੇ ਲਈ ਟਰਨਸ ਦੀ ਇਸ ਚੁਟਕੀ ਨੂੰ ਤੁਸੀਂ ਕਿਵੇਂ ਵੇਖਦੇ ਹੋ?
ਤੁਹਾਨੂੰ ਫੋਲਡੇਬਲ ਫੋਨ ਕਿਵੇਂ ਲੱਗਦੇ ਹਨ ਤੇ ਜੇ ਭਲਾਂ ਲੈਣਾ ਵੀ ਪੈ ਜਾਵੇ ਤਾਂ ਤੁਸੀਂ ਸੈਮਸੰਗ ਦੇ Z Fold ਸੀਰੀਜ਼ ਤੇ ਆਈਫੋਨ Duo ਵਿੱਚੋਂ ਕਿਹੜਾ ਲਵੋਗੇ?