Corona Virus
ਮਨਕੀਰਤ ਔਲਖ ਦੀ ਗੱਡੀ ਥਾਣੇ ਬੰਦ
ਚੰਡੀਗੜ੍ਹ, 30 ਮਈ : ਪੰਜਾਬੀ ਗਾਇਕਾਂ ਦੇ ਨਾਲ ਵਿਵਾਦਾਂ ਦਾ ਰਿਸ਼ਤਾ ਇਹੋ ਹੈ ਜਿਵੇ ਨੂੰਹ ਮਾਸ ਦਾ ਹੋਵੇ। ਰੋਜ਼ਾਨਾ ਹੀ ਕੋਈ ਨਾ ਕੋਈ ਗਾਇਕ ਵਿਵਾਦਾਂ ਚ ਘਿਰਿਆ ਰਹਿੰਦਾ ਹੈ, ਅਕਸਰ ਗਾਣਿਆਂ ਵਿੱਚ ਹੀਰੋ ਬਣੇ ਇਹ ਸਿੰਗਰ ਅਸਲ ਜਿੰਦਗੀ ‘ਚ ਵਿਲੇਨ ਸਾਬਿਤ ਹੁੰਦੇ ਨੇ ਅਤੇ ਹੁਣ ਅਜਿਹਾ ਹੀ ਇੱਕ ਹੋਰ ਮਾਮਲਾ ਪੰਜਾਬੀ ਗਾਇਕ ਮਨਕੀਰਤ ਔਲਖ ਨਾਲ ਵੀ ਜੁੜ ਗਿਆ ਹੈ। ਪਰ ਮਨਕੀਰਤ ਨੂੰ ਬਚਾਉਣ ਲਈ ਓਹਦੇ ਗਾਣੇ ਵਾਂਗੂ ਕਿਸੇ ਜ਼ੇਲ੍ਹ ਵਿੱਚੋਂ ਫੋਨ ਤਾਂ ਆਇਆ ਨਹੀਂ ਪਰ ਮਨਕੀਰਤ ਔਲਖ ਦੀ ਗੱਡੀ ਪੁਲਿਸ ਵੱਲੋਂ ਜ਼ਬਤ ਜਰੂਰ ਹੋ ਗਈ ਹੈ।
ਦਰਅਸਲ ਮਾਮਲਾ ਚੰਡੀਗੜ੍ਹ ਦੇ ਸੈਕਟਰ 49 ਦਾ ਹੈ ਜਿੱਥੇ ਮਨਕੀਰਤ ਔਲਖ ਦੀ ਗੱਡੀ ਨੂੰ ਪੁਲਿਸ ਵੱਲੋਂ ਤੇਜ਼ ਗਾਣੇ ਚਲਾਉਣ ਕਰਕੇ ਰੋਕਿਆ ਗਿਆ ਅਤੇ ਫਿਰ ਜਦੋਂ ਉਸਦੇ ਕਾਗਜ਼ਾਤ ਚੈੱਕ ਕੀਤੇ ਗਏ ਤਾਂ ਗੱਡੀ ਚਲਾਉਣ ਵਾਲੇ ਕੋਲ ਕੋਈ ਵੀ ਕਾਗਜ਼ਾਤ ਮੌਜੂਦ ਨਹੀਂ ਸੀ ਜਿਸ ਤੋਂ ਬਾਅਦ ਪੁਲਿਸ ਵੱਲੋਂ ਮੋਟਾ ਚਲਾਨ ਕੱਟਦੇ ਹੋਏ ਗੱਡੀ ਨੂੰ ਇਮਪਾਊਂਡ ਕਰ ਦਿੱਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਕਾਨੂੰਨ ਸਭ ਵਾਸਤੇ ਇੱਕ ਹੈ ਭਾਵੇਂ ਕੋਈ ਆਮਿਰ ਜਾਂ ਗਰੀਬ ਹੋਵੇ।