Uncategorized
ਪਿਸਤੌਲਾਂ ਵਾਲੇ ਲੁਟੇਰਿਆਂ ਅੱਗੇ 12 ਸਾਲ ਦੀ ਬੱਚੀ ਨੇ ਦਿਖਾਈ ਬਹਾਦੁਰੀ
ਅੰਮ੍ਰਿਤਸਰ ‘ਚ ਚੋਰਾਂ ਵੱਲੋਂ ਪਿਸਤੌਲ ਦੀ ਨੋਕ ਤੇ ਲੁੱਟ ਕਰਨ ਦੀ ਕੋਸ਼ਿਸ਼
ਅੰਮ੍ਰਿਤਸਰ ‘ਚ ਚੋਰਾਂ ਵੱਲੋਂ ਪਿਸਤੌਲ ਦੀ ਨੋਕ ਤੇ ਲੁੱਟ ਕਰਨ ਦੀ ਕੋਸ਼ਿਸ਼
ਕਿਉਂ ਬਾਰਾਂ ਸਾਲ ਦੀ ਬੱਚੀ ਦੀ ਬਹਾਦੁਰੀ ਦੀ ਹਰ ਕੋਈ ਦੇ ਰਿਹਾ ਮਿਸਾਲ
ਲੁਟੇਰਿਆਂ ਵੱਲੋਂ ਆਪਣੀ ਜਾਨ ਬਚਾਉਣ ਦੇ ਚੱਕਰ ‘ਚ ਇੱਕ ਨੌਜਵਾਨ ਦੇ ਮਾਰੀ ਗੋਲੀ
ਅੰਮ੍ਰਿਤਸਰ,10 ਸਤੰਬਰ:(ਗੁਰਪ੍ਰੀਤ ਰਾਜਪੂਤ),ਅੰਮ੍ਰਿਤਸਰ ਵਿੱਚ ਹੋਈ ਇੱਕ ਵੱਡੀ ਵਾਰਦਾਤ ਨੂੰ ਦਿੱਤਾ ਜਾ ਰਿਹਾ ਸੀ ਅੰਜ਼ਾਮ, ਮੰਨਸਿੰਘ ਰੋਡ ਉੱਤੇ ਇੱਕ ਘਰ ਦੇ ਬਾਹਰ ਬਣੀ ਦੁਕਾਨ ਅੰਦਰ 6 ਹਥਿਆਰ-ਬੰਦ ਲੁਟੇਰਿਆਂ ਨੇ ਪਹਿਲਾਂ ਕਰਿਆਨਾ ਸਟੋਰ ਤੇ ਖੜੀ ਇੱਕ ਬਜ਼ੁਰਗ ਔਰਤ ਨੂੰ ਬੰਧਕ ਬਣਾਇਆ ਅਤੇ ਉਸਦੀ ਕੰਨਪਟੀ ਉੱਤੇ ਪਿਸਤੌਲ ਤਾਨ ਦਿੱਤੀ। ਫਿਰ 4 ਲੁਟੇਰੇ ਘਰ ਦੇ ਅੰਦਰ ਚਲੇ ਗਏ ਅਤੇ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਲੱਗੇ। ਹੈਰਾਨ ਕਰ ਦੇਣ ਵਾਲੀ ਗੱਲ ਇਹ ਨਜ਼ਰ ਆਈ ਕਿ ਇੱਕ 12 ਸਾਲ ਦੀ ਬੱਚੀ ਨੇ ਜਦੋਂ ਵੇਖਿਆ ਕਿ ਕੁੱਝ ਲੁਟੇਰੇ ਉਸਦੇ ਘਰ ਦੇ ਅੰਦਰ ਆ ਗਏ ਹਨ ਤਾਂ ਉਹ ਮੋਬਾਇਲ ਫੋਨ ਲੈ ਕੇ ਇੱਕ ਬਾਥਰੂਮ ਵਿੱਚ ਲੁੱਕ ਗਈ ਜਿੱਥੇ ਉਸਨੇ ਆਪਣੇ ਸਾਥੀ ਦੇ ਘਰਵਾਲਿਆਂ ਨੂੰ ਫੋਨ ਲਗਾਇਆ।
ਇਸਦੇ ਬਾਅਦ ਉਹ ਲੁਟੇਰੇ ਦਰਵਾਜਾ ਤੋੜਦੇ ਰਹੇ।ਜਦੋਂ ਕੁੜੀ ਦੀ ਮਾਂ ਨੂੰ ਉਨ੍ਹਾਂ ਨੇ ਬੰਧਕ ਬਣਾਇਆ ਤਾਂ ਕੁੜੀ ਬਾਹਰ ਆਈ। ਫਿਰ ਮਾਂ ਅਤੇ ਧੀ ਨੇ ਉਨ੍ਹਾਂ ਲੁਟੇਰਿਆਂ ਦਾ ਮੁਕਾਬਲਾ ਕੀਤਾ। ਇਸ ਦੌਰਾਨ ਦੂਜੇ ਪਰਿਵਾਰਿਕ ਮੈਂਬਰ ਵੀ ਆ ਗਏ ਤੇ ਲੁਟੇਰੇ ਉੱਥੋਂ ਭੱਜਣ ਲੱਗੇ,ਪਰਿਵਾਰ ਵਾਲਿਆਂ ਨੇ ਇੱਕ ਲੁਟੇਰੇ ਨੂੰ ਫੜ ਲਿਆ,ਉਹਨਾਂ ‘ਚ ਇੱਕ ਨੇ ਗੋਲੀ ਚਲਾ ਦਿੱਤੀ ਜੋ ਨੌਜਵਾਨ ਅਕਾਸ਼ਦੀਪ ਨੂੰ ਲੱਗੀ ਜਿਸਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਤੇ ਹਸਪਤਾਲ ਵਿੱਚ ਉਸਦਾ ਇਲਾਜ਼ ਚੱਲ ਰਿਹਾ ਹੈ।
Continue Reading