Connect with us

Uncategorized

ਸੁਸ਼ਾਂਤ ਦੀ ਜ਼ਿੰਦਗੀ ‘ਤੇ “Suicide or Murder” ਬਣੇਗੀ ਫਿਲਮ, ਹੋਣਗੇ ਕਈ ਵੱਡੇ ਖੁਲਾਸੇ

Published

on

ਮੁੰਬਈ, 20 ਜੁਲਾਈ : ਬਾਲੀਵੁੱਡ ਐਕਟਰ ਸੁਸ਼ਾਂਤ ਸਿੰਘ ਵਲੋਂ 14 ਜੂਨ ਨੂੰ ਆਪਣੇ ਫਲੈਟ ‘ਚ ਹੀ ਫਾਂਸੀ ਲਗਾ ਲਈ ਸੀ। ਜਿਸਤੋਂ ਬਾਅਦ ਹਰ ਕੋਈ ਚਾਹੁੰਦਾ ਹੈ ਕਿ ਸੁਸ਼ਾਂਤ ਨੇ ਅਜਿਹਾ ਕਦਮ ਕਿਉਂ ਉਠਾਇਆ ਇਸਦੀ ਜਾਣਕਾਰੀ ਉਹਨਾ ਨੂੰ ਵੀ ਮਿਲੇ। ਇਸ ਮਾਮਲੇ ਦੇ ਵਿਚ ਹੁਣ ਤੱਕ 35 ਤੋਂ ਵੀ ਵੱਧ ਲੋਕਾਂ ਤੋਂ ਪੁੱਛਗਿੱਛ ਕੀਤੀ ਗਈ ਹੈ। ਜਿਸਤੋਂ ਬਾਅਦ ਵੀ ਪੁਲਿਸ ਵੱਲੋਂ ਸੁਸ਼ਾਂਤ ਦੀ ਮੌਤ ਦਾ ਖੁਲਾਸਾ ਅਜੇ ਤੱਕ ਨਹੀਂ ਹੋ ਸਕਿਆ।

ਦੱਸ ਦਈਏ ਕਿ ਸੁਸ਼ਾਂਤ ਸਿੰਘ ਦੀ ਜ਼ਿੰਦਗੀ ‘ਤੇ ਅਧਾਰਿਤ ਫਿਲਮ ‘ਸੁਸਾਈਡ ਔਰ ਮਰਡਰ: ਅ ਸਟਾਰ ਵਾਜ ਲਾਸਟ’ ਦਾ ਫਰਸਟ ਲੁਕ ਸਾਹਮਣੇ ਆਇਆ ਹੈ। ਇਸ ਫਿਲਮ ਲਈ ਸੁਸ਼ਾਂਤ ਦੇ ਹਮਸ਼ਕਲ ਸਚਿਨ ਤਿਵਾੜੀ ਨੂੰ ਲੀਡ ਰੋਲ ਵਜੋਂ ਕਾਸਟ ਕੀਤਾ ਗਿਆ ਹੈ।

ਫਿਲਮ ਦੇ ਡਾਇਰੈਕਟਰ ਸ਼ਾਮਿਕ ਮੌਲਿਕ ਇਹ ਫਿਲਮ ਬਣਾਉਣਗੇ। ਇਸ ਫਿਲਮ ਦੇ ਜ਼ਰੀਏ ਦਿਖਾਇਆ ਜਾਵੇਗਾ ਕਿ ਸੁਸ਼ਾਂਤ ਨਾਲ ਫ਼ਿਲਮੀ ਬੈਕਗਰਾਉਂਡ ਨਾ ਹੋਣ ‘ਤੇ ਇੰਡਸਟਰੀ ਵਿਚ ਕਿਹੋ ਜਿਹਾ ਵਤੀਰਿਆਂ ਹੁੰਦਾ ਸੀ। ਵਿਜੈ ਸ਼ੇਖਰ ਗੁਪਤਾ ਦੇ ਪ੍ਰੋਡਕਸ਼ਨ ਹਾਊਸ ਦੇ ਆਫੀਸ਼ੀਅਲ ਇੰਸਟਾਗ੍ਰਾਮ ਅਕਾਊਂਟ ‘ਤੇ ਇਸ ਫਿਲਮ ਦੀ ਜਾਣਕਾਰੀ ਦਿੱਤੀ। ਇੰਸਟਾਗ੍ਰਾਮ ਤੇ ਇਸ ਫਿਲਮ ਦੀ ਜਾਣਕਾਰੀ ਦਿੰਦੇ ਹੋਏ ਲਿਖਿਆ ” ਛੋਟੇ ਪਿੰਡ ਦਾ ਮੁੰਡਾ ਫਿਲਮ ਇੰਡਸਟਰੀ ਦਾ ਚਮਕਦਾ ਸਿਤਾਰਾ ਬਣ ਜਾਂਦਾ ਹੈ।” ਦੱਸ ਦਈਏ ਸੁਸ਼ਾਂਤ ਦੇ ਸੁਸਾਈਡ ਤੋਂ ਬਾਅਦ ਸੁਸ਼ਾਂਤ ਦੇ ਹਮਸ਼ਕਲ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਸੀ।
ਦੱਸਣਯੋਗ ਹੈ ਕਿ ਇਸ ਫਿਲਮ ਦੀ ਸ਼ੂਟਿੰਗ ਸਿਤੰਬਰ ਤੋਂ ਸ਼ੁਰੂ ਕੀਤੀ ਜਾਵੇਗੀ ਜਿਸਨੂੰ ਮੁੰਬਈ ਦੇ ਨਾਲ ਨਾਲ ਪੰਜਾਬ ਦੇ ਵੱਖ ਵੱਖ ਥਾਂ ‘ਤੇ ਸ਼ੂਟ ਕੀਤਾ ਜਾਵੇਗਾ।