16 ਨਵੰਬਰ 2023: ਚੀਨ ਦੇ ਉੱਤਰੀ ਸ਼ਾਂਕਸੀ ਸੂਬੇ ਵਿਚ ਕੋਲਾ ਕੰਪਨੀ ਦੇ ਦਫਤਰ ਦੀ ਇਮਾਰਤ ਵਿਚ ਅੱਗ ਲੱਗਣ ਕਾਰਨ 25 ਲੋਕਾਂ ਦੀ ਮੌਤ ਹੋ ਗਈ, 51 ਹਸਪਤਾਲ ਵਿਚ ਭਰਤੀ ਹਨ। ਦੇਸ਼ ਦੇ ਚੋਟੀ ਦੇ ਕੋਲਾ ਉਤਪਾਦਕ ਹੱਬ ਸ਼ਾਂਕਸ ਵਿੱਚ ਚਾਰ ਮੰਜ਼ਿਲਾ ਯੋਂਗਜੂ ਕੋਲਾ ਉਦਯੋਗ ਸੰਯੁਕਤ ਇਮਾਰਤ ਵਿੱਚ ਸਵੇਰੇ 6:50 ਵਜੇ ਅੱਗ ਲੱਗ ਗਈ।