Connect with us

Punjab

ਪਠਾਨਕੋਟ ‘ਚ ਜਰਨਲ ਹੋਲਸੇਲਰ ਦੇ ਗੋਦਾਮ ‘ਚ ਲੱਗੀ ਅੱਗ

Published

on

2 ਨਵੰਬਰ 2023 (ਸਾਹਿਲ ਮਨੀ) : ਬੀਤੀ ਰਾਤ ਪਠਾਨਕੋਟ ਦੇ ਡਲਹੌਜ਼ੀ ਰੋਡ ‘ਤੇ ਸਥਿਤ ਸ਼ਨੀਦੇਵ ਮੰਦਿਰ ਨੇੜੇ ਇਕ ਜਨਰਲ ਹੋਲਸੇਂਲਰ ਦੇ ਗੋਦਾਮ ‘ਚ ਅੱਗ ਲੱਗ ਗਈ।ਅੱਗ ਲੱਗਣ ਤੋਂ ਬਾਅਦ ਉਥੇ ਰਹਿੰਦੇ ਮਜ਼ਦੂਰਾਂ ਨੇ ਦੁਕਾਨ ਮਾਲਕ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਦੁਕਾਨ ਦੇ ਮਾਲਕ ਨੇ ਮੌਕੇ ‘ਤੇ ਪਹੁੰਚ ਕੇ ਦਮਕਲ ਵਿਵਾਗ ਨੂੰ ਇਸਦੀ ਸੂਚਨਾ ਦਿੱਤੀ। ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਮੌਕੇ ‘ਤੇ ਪਹੁੰਚ ਕੇ ਅੱਗ ‘ਤੇ ਕਾਬੂ ਪਾਉਣਾ ਸ਼ੁਰੂ ਕਰ ਦਿੱਤਾ। ਪਰ ਅੱਗ ਇੰਨੀ ਭਿਆਨਕ ਸੀ ਕਿ ਫਾਇਰ ਬ੍ਰਿਗੇਡ ਦੀਆਂ 15 ਦੇ ਕਰੀਬ ਗੱਡੀਆਂ ਰਾਤ ਭਰ ਵੀ ਅੱਗ ‘ਤੇ ਕਾਬੂ ਨਹੀਂ ਪਾ ਸਕੀਆਂ ਸਨ।ਫੌਜ ਤੋਂ ਵੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਭੇਜੀਆਂ ਗਈਆਂ ਸਨ ਪਰ ਜਦ ਤੱਕ ਅੱਗ ‘ਤੇ ਕਾਬੂ ਪਾਇਆ ਜਾਂਦਾ ਉਦੋਂ ਤੱਕ ਦੁਕਾਨ ‘ਚ ਰੱਖਿਆ ਲੱਖਾਂ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ, ਇੰਨਾ ਹੀ ਨਹੀਂ ਇਮਾਰਤ ਦੀਆਂ ਕੰਧਾਂ ‘ਚ ਤਰੇੜਾਂ ਆ ਗਈਆਂ, ਜਿਸ ਕਾਰਨ ਇਸ ਦੇ ਮਾਲਕ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ।ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ।ਦੇਰ ਰਾਤ ਤੋਂ ਲਗੀ ਅਗ ਸਵੇਰ ਤਕ ਵੀ ਨਹੀਂ ਵੁਜ ਸਕੀ

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗੋਦਾਮ ਦੇ ਮਾਲਕ ਨੇ ਦੱਸਿਆ ਕਿ ਰਾਤ ਸਮੇਂ ਇੱਥੇ ਰੁਕੇ ਪ੍ਰਵਾਸੀ ਮਜ਼ਦੂਰਾਂ ਵੱਲੋਂ ਉਨ੍ਹਾਂ ਨੂੰ ਕਿਹਾ ਗਿਆ ਸੀ ਕਿ ਤੁਸੀਂ ਜਲਦੀ ਗੋਦਾਮ ਵਿੱਚ ਪਹੁੰਚੋ ਕਿਉਂਕਿ ਇੱਥੇ ਅੱਗ ਲੱਗੀ ਹੋਈ ਹੈ। ਅੱਗ ਇੰਨੀ ਭਿਆਨਕ ਸੀ ਕਿ ਸਭ ਕੁਝ ਸੜ ਕੇ ਸੁਆਹ ਹੋ ਗਿਆ। ਅੱਗ ਦੇ ਸੇਕ ਕਾਰਨ ਇਮਾਰਤ ਵਿੱਚ ਵੀ ਤਰੇੜਾਂ ਆ ਗਈਆਂ ਹਨ। ਗੋਦਾਮ ਦੇ ਮਾਲਕ ਨੇ ਰੋਂਦੇ ਹੋਏ ਦੱਸਿਆ ਕਿ ਉਸ ਦਾ ਸਭ ਕੁਝ ਤਬਾਹ ਹੋ ਗਿਆ ਹੈ, ਹੁਣ ਉਸ ਕੋਲ ਕੁਝ ਨਹੀਂ ਬਚਿਆ।
ਅੱਗ ਬੁਝਾਊ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਸ਼ਹਿਰ ਦੇ ਦੋਵੇਂ ਫਾਇਰ ਸਟੇਸ਼ਨਾਂ ਤੋਂ ਗੱਡੀਆਂ ਮੌਕੇ ‘ਤੇ ਭੇਜ ਦਿੱਤੀਆਂ ਗਈਆਂ ਹਨ, ਜਿਨ੍ਹਾਂ ਵੱਲੋਂ ਅੱਗ ਬੁਝਾਉਣ ਦਾ ਕੰਮ ਜਾਰੀ ਹੈ | ਅੱਗ ‘ਤੇ ਕਾਫੀ ਹੱਦ ਤੱਕ ਕਾਬੂ ਪਾ ਲਿਆ ਗਿਆ ਹੈ ਪਰ ਅੱਗ ਦੇ ਤੇਜ਼ ਹੋਣ ਕਾਰਨ ਇਮਾਰਤ ‘ਚ ਤਰੇੜਾਂ ਆ ਗਈਆਂ ਹਨ, ਇਸ ਲਈ ਇਹ ਕੰਮ ਸਾਵਧਾਨੀ ਨਾਲ ਕੀਤਾ ਜਾ ਰਿਹਾ ਹੈ।