HIMACHAL PRADESH
ਹਿਮਾਚਲ ਦੇ ਕੁੱਲੂ ਦੁਸਹਿਰੇ ਮੌਕੇ ਲੱਗੀ ਅੱਗ

28 ਅਕਤੂਬਰ 2023: ਹਿਮਾਚਲ ਦੇ ਮਸ਼ਹੂਰ ਕੁੱਲੂ ਦੁਸਹਿਰਾ ਤਿਉਹਾਰ ਦੌਰਾਨ ਸ਼ੁੱਕਰਵਾਰ ਰਾਤ ਨੂੰ ਦੇਵੀ-ਦੇਵਤਿਆਂ ਲਈ ਬਣਾਏ ਗਏ ਪੰਡਾਲ ‘ਚ ਭਿਆਨਕ ਅੱਗ ਲੱਗ ਗਈ। ਇਸ ਕਾਰਨ 13 ਦੇਵਤਿਆਂ ਦੇ ਤੰਬੂ ਅਤੇ ਪੰਜ ਦੁਕਾਨਾਂ ਸੜ ਕੇ ਸੁਆਹ ਹੋ ਗਈਆਂ। ਅੱਗ ਬੁਝਾਉਂਦੇ ਸਮੇਂ ਦੋ ਵਿਅਕਤੀ ਵੀ ਝੁਲਸ ਗਏ, ਜਿਨ੍ਹਾਂ ਦਾ ਕੁੱਲੂ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਹਾਦਸੇ ਵਿੱਚ ਲੱਖਾਂ ਰੁਪਏ ਦਾ ਨੁਕਸਾਨ ਹੋਣ ਦਾ ਅਨੁਮਾਨ ਹੈ। ਕੁਝ ਦੇਵੀ-ਦੇਵਤਿਆਂ ਦੇ ਸੋਨੇ-ਚਾਂਦੀ ਦੇ ਗਹਿਣੇ ਵੀ ਸੜਨ ਦੀਆਂ ਖਬਰਾਂ ਹਨ।