Uncategorized
‘ਬਿਗ ਬੌਸ’ ਫੇਮ ਯਸ਼ਿਕਾ ਆਨੰਦ ਦੇ ਸੜਕ ਹਾਦਸੇ ਦੀ ਸ਼ਿਕਾਰ ਹੋਣ ਦੌਰਾਨ ਦੋਸਤ ਦੀ ਹੋਈ ਮੌਤ

ਤਮਿਲ ‘ਬਿਗ ਬੌਸ’ ਫੇਮ ਯਸ਼ਿਕਾ ਆਨੰਦ ਨੂੰ ਲੈ ਕੇ ਹਾਲ ਹੀ ’ਚ ਵੱਡੀ ਖ਼ਬਰ ਸਾਹਮਣੇ ਆਈ ਹੈ। ਤਮਿਲ ਅਦਾਕਾਰਾ ਯਸ਼ਿਕਾ ਆਨੰਦ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ ਹੈ। ਇਹ ਭਿਆਨਕ ਹਾਦਸਾ ਤਾਮਿਲਨਾਡੂ ਦੇ ਚੇਨਈ ’ਚ ਹੋਇਆ। ਯਾਸ਼ਿਕਾ ਆਪਣੇ ਦੋਸਤਾਂ ਦੇ ਨਾਲ ਮਹਾਬਲੀਪੁਰਮ ਤੋਂ ਚੇਨਈ ਵਾਪਸ ਆ ਰਹੀ ਸੀ। ਚੇਨਈ ਦੇ ਸੀਮਾਂਤ ਖੇਤਰ ’ਚ ਉਨ੍ਹਾਂ ਦੀ ਕਾਰ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਈ। ਚਸ਼ਮਦੀਦਾਂ ਮੁਤਾਬਕ ਇਕ ਓਵਰਸਪੀਡ ਐੱਸ.ਯੂ.ਵੀ. ਈ.ਸੀ.ਆਰ ਰੋਡ ’ਤੇ ਜਾ ਰਹੀ ਸੀ। ਕਾਰ ਨੇ ਸੈਂਟਰ ਮੀਡੀਅਨ ਨੂੰ ਟੱਕਰ ਮਾਰੀ ਅਤੇ ਫਿਰ ਸੜਕ ਕਿਨਾਰੇ ਇਕ ਖੱਡੇ ’ਚ ਜਾ ਡਿੱਗੀ। ਘਟਨਾ ਤੋਂ ਬਾਅਦ ਉਥੇ ਮੌਜੂਦ ਲੋਕ ਕਾਰ ’ਚ ਸਵਾਰ ਲੋਕਾਂ ਨੂੰ ਬਚਾਉਣ ਪਹੁੰਚੇ।
ਤਿੰਨ ਲੋਕਾਂ ਨੂੰ ਕਾਰ ’ਚੋਂ ਬਾਹਰ ਕੱਢਿਆ ਗਿਆ ਜਿਸ ’ਚ ਯਸ਼ਿਕਾ ਵੀ ਸੀ। ਤਿੰਨਾਂ ਨੂੰ ਨਜ਼ਦੀਕੀ ਹਸਪਤਾਲ ਪਹੁੰਚਾਇਆ ਗਿਆ ਜਦੋਂਕਿ ਯਸ਼ਿਕਾ ਦੀ ਦੋਸਤ ਵੱਲੀਚੇੱਟੀ ਭਵਾਨੀ ਕਾਰ ਦੇ ਅੰਦਰ ਬੁਰੀ ਤਰ੍ਹਾਂ ਫਸੀ ਹੋਈ ਸੀ। ਉਸ ਨੂੰ ਬਚਾਉਣ ਲਈ ਮਦਦ ਦੀ ਉਡੀਕ ਕੀਤੀ ਜਾ ਰਹੀ ਸੀ ਪਰ ਬਦਕਿਸਮਤੀ ਨਾਲ ਉਸ ਦੀ ਮੌਕੇ ’ਤੇ ਮੌਤ ਹੋ ਗਈ। ਪੁਲਿਸ ਦੀ ਪਹਿਲੀ ਜਾਂਚ ’ਚ ਪਤਾ ਚੱਲਿਆ ਹੈ ਕਿ ਕਾਰ ’ਚ ਸਵਾਰ ਚਾਰੇ ਲੋਕ ਸ਼ਰਾਬ ਦੇ ਨਸ਼ੇ ’ਚ ਸਨ। ਕਾਰ ਦੀ ਰਫ਼ਤਾਰ ਤੇਜ਼ ਹੋਣ ਦੀ ਵਜ੍ਹਾ ਨਾਲ ਸੰਤੁਲਨ ਵਿਗੜ ਗਿਆ ਅਤੇ ਕਾਰ ਡਿਵਾਈਡਰ ਦੇ ਨਾਲ ਟਰਕਾਈ। ਇਹ ਟੱਕਰ ਜ਼ਬਰਦਸਤ ਸੀ। ਹਾਲਾਂਕਿ ਪੁਲਿਸ ਦਾ ਕਹਿਣਾ ਹੈ ਕਿ ਮੈਡੀਕਲ ਟੈਸਟ ਰਿਪੋਰਟ ਤੋਂ ਬਾਅਦ ਹੀ ਮਾਮਲਾ ਦਰਜ ਕੀਤਾ ਜਾਵੇਗਾ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ।