Jalandhar
ਕੋਵਿਡ ਨਾਲ ਇੱਕ ਹੋਰ ਮਹਿਲਾ ਦੀ ਗਈ ਜਾਨ

ਜਲੰਧਰ , 18 ਜੂਨ ( ਪਰਮਜੀਤ ਰੰਗਪੁਰੀ): ਭੋਗਪੁਰ ਦੀ ਰਹਿਣ ਵਾਲੀ ਇਕ ਪ੍ਰਵਾਸੀ ਔਰਤ ਦੀ ਕੋਰਨਾ ਕਾਰਨ ਮੌਤ ਹੋ ਗਈ ਹੈ। ਉਸ ਨੂੰ ਕੁਝ ਦਿਨ ਪਹਿਲਾ ਹੀ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਮ੍ਰਿਤਕ ਦੀ ਪਛਾਣ ਭੋਗਪੁਰ ਦੇ ਪਚਰੰਗਾ ਨਿਵਾਸੀ ਵਜੋਂ ਹੋਈ ਹੈ। ਇਹ ਔਰਤ ਪੀਲੀਆ ਤੋਂ ਪੀੜਤ ਸੀ ਅਤੇ ਇਸਦਾ ਇਲਾਜ ਕਾਲਾ ਬਕਰਾ ਦੇ ਹਸਪਤਾਲ ਵਿੱਚ ਹੋ ਰਿਹਾ ਸੀ।
ਜਦੋਂ ਹਾਲਤ ਵਿਗੜਣ ਲੱਗੀ ਤਾਂ ਇਸਨੂੰ ਜਲੰਧਰ ਦੇ ਸਿਵਲ ਹਸਪਤਾਲ ਲਿਆਂਦਾ ਗਿਆ, ਜਿਥੇ ਉਸ ਦਾ ਕੋਰੋਨਾ ਟੈਸਟ ਲਿਆ ਗਿਆ। ਜਿਸਦੇ ਬਾਅਦ ਇਹ ਕੋਰਤਨਾ ਤੋਂ ਸੰਕ੍ਰਮਿਤ ਪੈ ਗਈ। ਉਸ ਸਮੇਂ ਤੋਂ ਹੀ ਉਹ ਹਸਪਤਾਲ ਵਿੱਚ ਜ਼ੇਰੇ ਇਲਾਜ ਸੀ, ਜਿਥੇ ਅੱਜ ਉਸਦੀ ਮੌਤ ਹੋ ਗਈ ਹੈ। ਦੱਸ ਦੇਈਏ ਕਿ ਜ਼ਿਲ੍ਹੇ ਵਿੱਚ ਹੁਣ ਤੱਕ 415 ਲੋਕ ਕੋਰੋਨਾ ਵਾਇਰਸ ਦਾ ਸ਼ਿਕਾਰ ਹੋ ਚੁੱਕੇ ਹਨ ਅਤੇ 302 ਮਰੀਜ਼ ਠੀਕ ਹੋ ਕੇ ਘਰ ਪਰਤੇ ਹਨ।