Connect with us

Punjab

ਰਾਮਪੁਰਾ ਫੂਲ ਵਿਚ ਗਰੀਬ ਪਰਿਵਾਰ ਦੀ ਨਿਕਲੀ 2.5 ਕਰੋੜ ਦੀ ਲਾਟਰੀ ਨਿਕਲੀ ਹੈ। ਲਾਟਰੀ ਨੇ ਰੋਸ਼ਨ ਸਿੰਘ ਨੂੰ ਕਰੋੜਪਤੀ ਬਣਾ ਦਿੱਤਾ ਹੈ।

Published

on

ਰਾਮਪੁਰਾ ਫੂਲ ਦੇ ਨੇੜਲੇ ਪਿੰਡ ਮਹਿਰਾਜ ਵਿੱਚ ਇਕ ਵਿਅਕਤੀ ਦੀ 2.5 ਕਰੋੜ ਦੀ ਲਾਟਰੀ ਨਿਕਲੀ ਹੈ। ਲਾਟਰੀ ਨੇ ਰੋਸ਼ਨ ਸਿੰਘ ਨੂੰ ਕਰੋੜਪਤੀ ਬਣਾ ਦਿੱਤਾ ਹੈ। ਰੋਸ਼ਨ ਸਿੰਘ ਕੱਪੜੇ ਦਾ ਕੰਮ ਕਰਦਾ ਹੈ। ਉਸ ਦਾ ਕਹਿਣਾ ਹੈ ਕਿ ਪਰਿਵਾਰ ਨੇ ਬੜੇ ਤੰਗੀ ਦੇ ਦਿਨ ਕੱਟੇ ਹਨ। ਉਨ੍ਹਾਂ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਇਕਦਮ ਉਨ੍ਹਾਂ ਦੀ ਕਿਸਮਤ ਇਸ ਤਰ੍ਹਾਂ ਖੁੱਲ੍ਹ ਜਾਵੇਗੀ।

ਉਨ੍ਹਾਂ ਦੱਸਿਆ ਕਿ ਕੱਲ੍ਹ ਸ਼ਾਮ ਉਨ੍ਹਾਂ ਨੂੰ ਫੋਨ ਆਇਆ ਸੀ। ਪਹਿਲਾਂ ਉਸ ਨੇ ਸਮਝਿਆ ਕਿ ਕੋਈ ਯਾਰ ਦੋਸਤ ਮਜ਼ਾਕ ਕਰ ਰਿਹਾ ਹੈ। ਪਰ ਉਸ ਨੂੰ ਅਜੇ ਵੀ ਯਕੀਨ ਨਹੀਂ ਹੋ ਰਿਹਾ ਹੈ ਕਿ ਉਸ ਦਾ ਇੰਨਾ ਵੱਡਾ ਇਨਾਮ ਨਿਕਲਿਆ ਹੈ। ਉਸ ਨੇ ਕਿਹਾ ਕਿ ਬੜੇ ਔਖੇ ਹੋ ਕੇ ਬੱਚੇ ਪਾਲੇ ਹਨ ਤੇ ਪੜ੍ਹਾ-ਲਿਖਾ ਕੇ ਵੱਡੇ ਕੀਤੇ ਹਨ। ਅੱਜ ਪ੍ਰਮਾਤਮਾ ਨੇ ਉਨ੍ਹਾਂ ਦੀ ਬਾਂਹ ਫੜ ਲਈ ਹੈ।