News
Breaking News: ਕਸ਼ਮੀਰ ‘ਚ ਵੱਡੀ ਘਟਨਾ ਨਾਕਾਮ, ਬਰਾਮਦ ਹੋਈ IED ਨਾਲ ਭਰੀ ਕਾਰ

ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ‘ਚ ਇਕ ਵਾਰ ਫਿਰ ਕਾਰ ‘ਚ ਆਈ. ਈ. ਡੀ. ਭਰ ਕੇ ਹਮਲੇ ਦੀ ਵੱਡੀ ਸਾਜਿਸ਼ ਨੂੰ ਨਾਕਾਮ ਕੀਤਾ ਹੈ। ਸੁਰੱਖਿਆ ਦਸਤਿਆਂ ਨੇ ਪੁਲਵਾਮਾ ਦੇ ਆਈਨਗੁੰਡ ਇਲਾਕੇ ਵਿਚ ਇਕ ਸੈਂਟਰੋ ਕਾਰ ‘ਚ ਲੈ ਕੇ ਜਾ ਰਹੀ ਆਈ. ਈ. ਡੀ. ਨੂੰ ਬਰਾਮਦ ਕੀਤਾ ਹੈ। ਏਜੰਸੀਆਂ ਨੂੰ ਸ਼ੱਕ ਹੈ ਕਿ ਇਨ੍ਹਾਂ ਨੂੰ ਸੁਰੱਖਿਆ ਦਸਤਿਆਂ ਦੇ ਕਿਸੇ ਕਾਫਿਲੇ ‘ਤੇ ਹਮਲੇ ਲਈ ਇੱਥੇ ਲਾਇਆ ਗਿਆ ਸੀ।
ਓਧਰ ਕਸ਼ਮੀਰ ਜ਼ੋਨ ਪੁਲਸ ਨੇ ਦੱਸਿਆ ਕਿ ਪੁਲਵਾਮਾ ਪੁਲਸ, ਸੀ. ਆਰ. ਪੀ. ਐੱਫ. ਅਤੇ ਫੌਜ ਵਲੋਂ ਸਮੇਂ ‘ਤੇ ਇਨਪੁਟ ਮਿਲੀ ਅਤੇ ਕਾਰਵਾਈ ਤੋਂ ਬਾਅਦ ਕਾਰ ‘ਚੋਂ ਆਈ. ਈ. ਡੀ. ਧਮਾਕੇ ਦੀ ਵੱਡੀ ਘਟਨਾ ਨੂੰ ਟਾਲ ਦਿੱਤਾ ਗਿਆ। ਦਰਅਸਲ ਸੁਰੱਖਿਆ ਦਸਤਿਆਂ ਨੇ ਇਕ ਗੱਡੀ ਨੂੰ ਆਈ. ਈ. ਡੀ. ਹੋਣ ਦੀ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਸਰਚ ਮੁਹਿੰਮ ਚਲਾਈ ਗਈ। ਕਾਰ ‘ਤੇ ਜੇਕੇ ਨੰਬਰ ਦੀ ਪਲੇਟ ਲੱਗੀ ਹੈ, ਜੋ ਕਿ ਕਠੁਆ ਦਾ ਨੰਬਰ ਹੈ। ਜੰਮੂ ਡਵੀਜ਼ਨ ਦਾ ਕਠੁਆ ਇਲਾਕਾ ਸਰਹੱਦੀ ਖੇਤਰ ਹੈ ਅਤੇ ਇੱਥੇ ਹੀਰਾਨਗਰ ਇਲਾਕੇ ਨੂੰ ਪਾਕਿਸਤਾਨ ਘੁਸਪੈਠ ਦੇ ਲਿਹਾਜ ਨਾਲ ਬੇਹੱਦ ਸੰਵਦੇਨਸ਼ੀਲ ਮੰਨਿਆ ਜਾਂਦਾ ਹੈ। ਇਸ ਕਾਰ ‘ਚੋਂ ਵਿਸਫੋਟਕ ਮਿਲਣ ਦੇ ਪਿੱਛੇ ਕਿਸੇ ਪਾਕਿਸਤਾਨੀ ਸਾਜਿਸ਼ ਦਾ ਸ਼ੱਕ ਜਤਾਇਆ ਜਾ ਰਿਹਾ ਹੈ।