Haryana
ਗੁਰੂਗ੍ਰਾਮ ‘ਚ ਨੇਪਾਲੀ ਵਿਅਕਤੀ ਨੇ ਆਪਣੇ ਦੋਸਤ ਦਾ ਚਾਕੂ ਮਾਰ ਕੀਤਾ ਕਤਲ

23 ਅਕਤੂਬਰ 2023: ਹਰਿਆਣਾ ਦੇ ਗੁਰੂਗ੍ਰਾਮ ਤੋਂ ਪੁਲਿਸ ਨੇ 27 ਸਾਲਾ ਨੇਪਾਲੀ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਇਸ ਵਿਅਕਤੀ ‘ਤੇ ਆਪਣੇ ਦੋਸਤ, ਜੋ ਕਿ ਨੇਪਾਲ ਤੋਂ ਵੀ ਸੀ, ਨੂੰ ਚਾਕੂ ਮਾਰ ਕੇ ਮਾਰਨ ਦਾ ਦੋਸ਼ ਸੀ। ਮ੍ਰਿਤਕ ਦੀ ਪਛਾਣ 23 ਸਾਲਾ ਵਿਨੋਦ ਵਜੋਂ ਹੋਈ ਹੈ, ਜਦਕਿ ਮੁਲਜ਼ਮ ਦਾ ਨਾਂ ਸੁਮਿਤ ਉਰਫ਼ ਸੁਖਲਾਲ ਦੱਸਿਆ ਗਿਆ ਹੈ।
ਦੋਵੇਂ ਸੈਕਟਰ 37 ਵਿੱਚ ਇੱਕ ਪ੍ਰਾਈਵੇਟ ਕੰਪਨੀ ਵਿੱਚ ਕੰਮ ਕਰਦੇ ਸਨ ਅਤੇ ਚੰਗੇ ਦੋਸਤ ਸਨ। ਪੁਲਸ ਜਾਂਚ ‘ਚ ਸਾਹਮਣੇ ਆਇਆ ਹੈ ਕਿ ਸੁਮਿਤ ਨੇ 15 ਦਿਨ ਪਹਿਲਾਂ ਵਿਨੋਦ ਨੂੰ ਨੇਪਾਲ ਤੋਂ ਬੁਲਾ ਕੇ ਕੰਮ ਦਿਵਾਇਆ ਸੀ ਪਰ ਵਿਨੋਦ ਉਸ ਨੂੰ ਪ੍ਰੇਸ਼ਾਨ ਕਰ ਰਿਹਾ ਸੀ। ਇਸ ਲਈ ਸ਼ਨੀਵਾਰ ਨੂੰ ਸੁਮਿਤ ਨੇ ਉਸ ਦਾ ਕਤਲ ਕਰ ਦਿੱਤਾ।