National
ਸਰਕਾਰੀ ਸਕੂਲ ਦੀ ਡਿੱਗੀ ਛੱਤ , 6 ਵਿਦਿਆਰਥੀਆਂ ਦੀ ਮੌਤ
RAJASTHAN : ਰਾਜਸਥਾਨ ‘ਚ ਇੱਕ ਦਰਦਨਾਕ ਹਾਦਸਾ ਵਾਪਰ ਗਿਆ ਹੈ। ਇਹ ਹਾਦਸਾ ਇੱਕ ਸਰਕਾਰੀ ਸਕੂਲ ਦੀ ਛੱਤ ਡਿੱਗਣ ਕਾਰਨ ਵਾਪਰਿਆ। ਤੁਹਾਨੂੰ ਦੱਸ ਦੇਈਏ ਕਿ ਇਹ ਇੱਕ ਕਲਾਸ ਦੀ ਡਿੱਗੀ ਜਿਸ ਛੱਤ ਕਲਾਸ ‘ਚ 35 ਵਿਦਿਆਰਥੀ ਮੌਜੂਦ ਸਨ। ਛੱਤ ਡਿੱਗਣ ਕਾਰਨ 6 ਸਕੂਲੀ ਬੱਚਿਆਂ ਦੀ ਮੌਤ ਹੋ ਗਈ ਅਤੇ 20 ਤੋਂ ਜ਼ਿਆਦਾ ਬਚੇ ਫਿਲਹਾਲ ਮਲਬੇ ਹੇਠਾਂ ਹਨ। ਇਹ ਹਾਦਸੇ ਤੋਂ ਬਾਅਦ ਹਫੜਾ ਦਫੜੀ ਮੱਚ ਗਈ।
ਰਾਜਸਥਾਨ ਦੇ ਝਾਲਾਵਾੜ ਜ਼ਿਲ੍ਹੇ ਵਿੱਚ ਸ਼ੁੱਕਰਵਾਰ ਸਵੇਰੇ ਇੱਕ ਦੁਖਦਾਈ ਘਟਨਾ ਵਾਪਰੀ। ਭਾਰੀ ਬਾਰਿਸ਼ ਕਾਰਨ ਮਨੋਹਰਥਾਣਾ ਖੇਤਰ ਦੇ ਪਿਪਲੋਡੀ ਪਿੰਡ ਵਿੱਚ ਸਰਕਾਰੀ ਹਾਇਰ ਪ੍ਰਾਇਮਰੀ ਸਕੂਲ ਦੀ ਪੁਰਾਣੀ ਇਮਾਰਤ ਦੀ ਛੱਤ ਅਚਾਨਕ ਡਿੱਗ ਗਈ। ਸਕੂਲ ਵਿੱਚ ਪੜ੍ਹ ਰਹੇ ਦਰਜਨਾਂ ਵਿਦਿਆਰਥੀ ਮਲਬੇ ਹੇਠ ਦੱਬ ਗਏ।
ਸਥਾਨਕ ਪਿੰਡ ਵਾਸੀਆਂ ਅਨੁਸਾਰ, ਘਟਨਾ ਸਮੇਂ ਕਲਾਸ ਵਿੱਚ ਪੰਜਾਹ ਤੋਂ ਵੱਧ ਵਿਦਿਆਰਥੀ ਮੌਜੂਦ ਸਨ। ਛੱਤ ਡਿੱਗਦੇ ਹੀ ਇੱਕ ਉੱਚੀ ਆਵਾਜ਼ ਸੁਣਾਈ ਦਿੱਤੀ ਅਤੇ ਚੀਕਾਂ ਅਤੇ ਰੌਲਾ ਪੈ ਗਿਆ। ਤੁਰੰਤ ਪਿੰਡ ਵਾਸੀਆਂ ਅਤੇ ਅਧਿਆਪਕਾਂ ਨੇ ਮਲਬਾ ਹਟਾਉਣਾ ਸ਼ੁਰੂ ਕਰ ਦਿੱਤਾ। ਮੌਕੇ ‘ਤੇ ਮੌਜੂਦ ਲੋਕਾਂ ਨੇ ਜ਼ਖਮੀਆਂ ਨੂੰ ਨਿੱਜੀ ਵਾਹਨਾਂ ਵਿੱਚ ਮਨੋਹਰਥਾਣਾ ਦੇ ਸੀਐਚਸੀ ਹਸਪਤਾਲ ਪਹੁੰਚਾਇਆ। ਫਿਲਹਾਲ ਘਟਨਾ ਦੀ ਜਾਂਚ ਦੇ ਆਦੇਸ਼ ਦਿੱਤੇ ਗਏ ਹਨ।
