Uncategorized
ਬੈਡਮਿੰਟਨ ਖੇਡਦੇ ਦੌਰਾਨ ਵਿਅਕਤੀ ਨੂੰ ਪਿਆ ਦਿਲ ਦਾ ਦੌਰਾ, ਸਟੇਡੀਅਮ ਵਿਚ ਹੀ ਹੋਈ ਮੌਤ..
ਬੈਡਮਿੰਟਨ : ਕੋਰੋਨਾ ਮਹਾਮਾਰੀ ਤੋਂ ਬਾਅਦ ਹੁਣ ਦੇਸ਼ ਦੇ ਵਿੱਚ ਹਾਰਟ ਅਟੈਕ ਆਮ ਜਿਹੀ ਗੱਲ ਹੋ ਗਈ ਹੈ। ਜਿੱਥੋਂ ਹੀ ਸੁਣ ਲਓ ਓਹੀ ਕਿਹ ਦਿੰਦਾ ਕਿ ਹਾਰਟ ਅਟੈਕ ਹੋਇਆ ਹੈ।ਇਸ ਤਰ੍ਹਾਂ ਮੌਤ ਦੀਆਂ ਖਬਰਾਂ ਆਮ ਹੋ ਗਈਆਂ ਹਨ। ਅਜਿਹਾ ਹੀ ਇੱਕ ਮਾਮਲਾ ਨੋਇਡਾ ‘ਚ ਵੀ ਦੇਖਣ ਨੂੰ ਮਿਲਿਆ। ਜਿੱਥੇ ਖੇਡਦੇ ਹੋਏ 52 ਸਾਲਾ ਸ਼ਖਸ ਦੀ ਮੌਤ ਹੋ ਗਈ। ਡਾਕਟਰਾਂ ਵੱਲੋਂ ਉਸ ਨੂੰ ਬਚਾਉਣ ਦੀ ਕਾਫੀ ਕੋਸ਼ਿਸ਼ ਕੀਤੀ ਗਈ ਸੀ, ਪਰ ਸਾਰੀਆਂ ਕੋਸ਼ਿਸ਼ਾਂ ਨਕਾਮ ਰਹਿ ਗਈਆਂ। ਦਿਲ ਦੇ ਦੌਰੇ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ।
ਸ਼ਨੀਵਾਰ ਦੇਰ ਸ਼ਾਮ ਸੈਕਟਰ 21ਏ ਦੇ ਨੋਇਡਾ ਸਟੇਡੀਅਮ ‘ਚ ਇਕ ਵਿਅਕਤੀ ਬੈਡਮਿੰਟਨ ਖੇਡ ਰਿਹਾ ਸੀ। ਜੋ ਕਿ ਖੇਡਦੇ ਵਕਤ ਅਚਾਨਕ ਡਿੱਗ ਜਾਂਦਾ ਹੈ,ਅਤੇ ਮੌਤ ਹੋ ਜਾਂਦੀ ਹੈ। ਉੱਥੇ ਹੀ ਇਹ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਦੀ ਪਛਾਣ ਮਹਿੰਦਰ ਸ਼ਰਮਾ ਵਜੋਂ ਹੋਈ ਹੈ। ਉਹ ਸੈਕਟਰ 26 ਨੋਇਡਾ ਦਾ ਰਹਿਣ ਵਾਲਾ ਸੀ ਅਤੇ ਬੈਡਮਿੰਟਨ ਖੇਡਣ ਲਈ ਨੋਇਡਾ ਦੇ ਸਟੇਡੀਅਮ ‘ਚ ਰੋਜ਼ ਆਉਂਦਾ ਸੀ। ਪਰ ਸ਼ਨੀਵਾਰ ਨੂੰ ਅਚਾਨਕ ਉਸ ਨੂੰ ਦਿਲ ਦਾ ਦੌਰਾ ਪਿਆ ਅਤੇ ਉਸ ਦੀ ਮੌਤ ਹੋ ਗਈ।