Punjab
ਮੁਕਤਸਰ ਦੀ ਦੁਕਾਨ ਨੂੰ ਲੱਗੀ ਭਿਆਨਕ ਅੱਗ, ਹੋਇਆਂ ਲੱਖਾਂ ਦਾ ਨੁਕਸਾਨ
ਸ੍ਰੀ ਮੁਕਤਸਰ ਸਾਹਿਬ ਦੇ ਘਾਹ ਮੰਡੀ ਚੌਂਕ ‘ਚ ਸਥਿਤ ਮਿੱਤਲ ਸੈਨਟਰੀ ਤੇ ਹਾਰਡਵੇਅਰ ਸਟੋਰ ਵਿੱਚ ਦੇਰ ਸ਼ਾਮ ਅਚਾਨਕ ਭਿਆਨਕ ਅੱਗ ਲੱਗ ਗਈ। ਕਰੀਬ ਅੱਠ ਵਜੇ ਲੱਗੀ ਇਸ ਅੱਗ ਨੇ ਕੁਝ ਹੀ ਪਲਾਂ ‘ਚ ਭਿਆਨਕ ਰੂਪ ਲੈ ਲਿਆ।

ਦੁਕਾਨ ਨੂੰ ਲੱਗੀ ਅੱਗ, ਹੋਇਆ ਲੱਖਾਂ ਦਾ ਨੁਕਸਾਨ
ਮੌਕੇ ‘ਤੇ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ
ਅੱਗ ਉੱਤੇ ਕਾਬੂ ਪਾਉਣ ਦੀ ਕੀਤੀ ਗਈ ਕੋਸ਼ਿਸ਼
ਨਾਲ ਦੀਆਂ ਦੁਕਾਨਾਂ ਨੂੰ ਕਰਵਾਇਆ ਗਿਆ ਖਾਲੀ
ਮੁਕਤਸਰ, 21 ਅਗਸਤ (ਅਸ਼ਫਾਕ ਢੂਡੀ): ਸ੍ਰੀ ਮੁਕਤਸਰ ਸਾਹਿਬ ਦੇ ਘਾਹ ਮੰਡੀ ਚੌਂਕ ‘ਚ ਸਥਿਤ ਮਿੱਤਲ ਸੈਨਟਰੀ ਤੇ ਹਾਰਡਵੇਅਰ ਸਟੋਰ ਤੇ ਦੇਰ ਸ਼ਾਮ ਅਚਾਨਕ ਅੱਗ ਲੱਗ ਗਈ। ਕਰੀਬ ਅੱਠ ਵਜੇ ਲੱਗੀ ਇਸ ਅੱਗ ਨੇ ਕੁਝ ਹੀ ਪਲਾਂ ‘ਚ ਭਿਆਨਕ ਰੂਪ ਲੈ ਲਿਆ। ਘਟਨਾ ਦੀ ਸੂਚਨਾ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ ਜਿਸਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ 2 ਗੱਡੀਆਂ ਮੌਕੇ ‘ਤੇ ਪਹੁੰਚੀਆਂ ਤੇ ਅੱਗ ਬੁਝਾਉਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ।
ਪਰ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਕੋਈ ਪਤਾ ਨਹੀਂ ਲੱਗਿਆ ਤੇ ਲਗਭਗ ਲੱਖਾਂ ਰੁਪਏ ਦਾ ਨੁਕਸਾਨ ਹੋਣ ਦੀ ਸ਼ੰਕਾ ਸਾਹਮਣੇ ਆ ਰਹੀ ਹੈ। ਅੱਗ ਜਦੋਂ ਲੱਗੀ ਤਾਂ ਨਾਲ ਵਾਲਿਆ ਦੋ ਦੁਕਾਨਾਂ ਨੂੰ ਵੀ ਜਲਦ ਖਾਲੀ ਕਰਵਾਇਆ ਗਿਆ।
ਇਸ ਮੌਕੇ ਦੁਕਾਨ ਦੇ ਮਾਲਕ ਨੇ ਦੱਸਿਆ ਕਿ ਉਨ੍ਹਾਂ ਨੂੰ ਫੋਨ ਕਾਲ ਤੇ ਜਾਣਕਾਰੀ ਮਿਲੀ ਕਿ ਉਨ੍ਹਾਂ ਦੀ ਦੁਕਾਨ ਵਿੱਚ ਅੱਗ ਲੱਗੀ ਹੋਈ ਆ। ਜਦੋ ਦੁਕਾਨ ਮਾਲਕ ਦੁਕਾਨ ਪਹੁੰਚੀਆਂ ਤਾਂ ਉਨ੍ਹਾਂਨੇ ਵੇਖਿਆ ਕਿ ਦੁਕਾਨ ਦੀ ਤੀਜੀ ਮੰਜਲ ‘ਤੇ ਅੱਗ ਲਗੀ ਹੋਈ ਸੀ। ਅੱਗ ਇਹਨੀ ਤੇਜ਼ ਸੀ ਕਿ ਅੱਗ ਦੇ ਭਾਂਬੜ ਨਿਕਲ ਰਹੇ ਸਨ ਜੋ ਉਸ ਮੰਜਲ ਵਿਚ ਸਮਾਨ ਸੀ ਉਹ ਸਾਰਾ ਹੀ ਸੜ ਕੇ ਸੁਆਹ ਹੋ ਗਿਆ।
Continue Reading