Uncategorized
ਸਾਰੀ ਰਾਤ ਇੱਕ ਪੁੱਤਰ ਪਿਓ ਨੂੰ ਲੱਭਦਾ ਰਿਹਾ ਤੇ ਨਹਿਰ ‘ਚੋਂ ਮਿਲੀ ਲਾਸ਼
ਇੱਕ ਪੰਜਾਹ ਸਾਲਾਂ ਵਿਅਕਤੀ ਦੀ ਸ਼ੱਕੀ ਹਾਲਤ ‘ਚ ਨਹਿਰ ਚੋਂ ਲਾਸ਼ ਮਿਲੀ
ਇੱਕ ਪੰਜਾਹ ਸਾਲਾਂ ਵਿਅਕਤੀ ਦੀ ਸ਼ੱਕੀ ਹਾਲਤ ‘ਚ ਨਹਿਰ ਚੋਂ ਲਾਸ਼ ਮਿਲੀ
ਮ੍ਰਿਤਕ ਪਠਾਨਕੋਟ ਸ਼ਰਾਬ ਦੀ ਮਿੱਲ ਵਿੱਚ ਕੰਮ ਕਰਦਾ ਸੀ
ਪਰਿਵਾਰ ਨੇ ਕਿਹਾ ਕਿ ਇਹ ਕਤਲ ਮਾਮਲਾ ਹੈ
ਗੁਰਦਾਸਪੁਰ,22 ਅਗਸਤ:(ਗੁਰਪ੍ਰੀਤ ਚਾਵਲਾ ),ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਸੇਖਵਾਂ ਦੇ ਇੱਕ ਪੰਜਾਹ ਸਾਲਾਂ ਵਿਅਕਤੀ ਦੀ ਸ਼ੱਕੀ ਹਾਲਤ ‘ਚ ਨਹਿਰ ਚੋਂ ਲਾਸ਼ ਮਿਲੀ ਹੈ। ਮ੍ਰਿਤਕ ਦੀ ਪਹਿਚਾਣ ਤਰਸੇਮ ਸਿੰਘ ਵਾਸੀ ਪਿੰਡ ਸੇਖਵਾਂ ਵਜੋਂ ਹੋਈ ਹੈ,ਮ੍ਰਿਤਕ ਦੇ ਪਰਿਵਾਰ ਨੇ ਆਰੋਪ ਲਗਾਇਆ ਹੈ ਕਿ ਇਹ ਕਤਲ ਦਾ ਮਾਮਲਾ ਹੈ। ਇਸ ਮਾਮਲੇ ‘ਚ ਪੁਲਿਸ ਵਲੋਂ ਲਾਸ਼ ਨੂੰ ਕਬਜ਼ੇ ‘ਚ ਲੈਕੇ ਜਾਂਚ ਸ਼ੁਰੂ ਕਰ ਦਿਤੀ ਗਈ ਹੈ।
ਗੁਰਦਾਸਪੁਰ ਦੇ ਕਾਦੀਆਂ ਦੇ ਨਜ਼ਦੀਕ ਪਿੰਡ ਮਸੂਰਕਾ ਨੂੰ ਪੈਂਦੀ ਨਹਿਰ ਵਿੱਚੋਂ ਅੱਜ ਇਸ ਪੰਜਾਹ ਸਾਲਾ ਵਿਅਕਤੀ ਦੀ ਲਾਸ਼ ਮਿਲੀ ਹੈ। ਮ੍ਰਿਤਕ ਦੇ ਬੇਟੇ ਰਮਨਦੀਪ ਸਿੰਘ,ਉਸਦੇ ਸਾਲੇ ਸਰਬਜੀਤ ਸਿੰਘ ਅਤੇ ਮ੍ਰਿਤਕ ਦੇ ਭਣੇਵੇ ਪਲਵਿੰਦਰ ਸਿੰਘ ਨੇ ਦੱਸਿਆ ਕਿ ਉਸਦੇ ਪਿਤਾ ਪਠਾਨਕੋਟ ਸ਼ਰਾਬ ਦੀ ਮਿੱਲ ਵਿੱਚ ਕੰਮ ਕਰਦੇ ਸਨ ਤੇ ਉਹ ਜਦੋਂ ਵੀ ਉਨ੍ਹਾਂ ਪਿੰਡ ਆਉਣਾ ਹੁੰਦਾ ਹੈ ਤਾਂ ਫੋਨ ਤੇ ਗੱਲ ਕਰਦੇ ਸਨ, ਸੋਮਵਾਰ ਹੀ ਪਿਤਾ ਨਾਲ ਗੱਲ ਹੋਈ ਸੀ ਉਨ੍ਹਾਂ ਦੇ ਘਰ ਨਾ ਪੁੱਜਣ ਤੇ ਅਸੀਂ ਉਨ੍ਹਾਂ ਦੀ ਰਿਪੋਰਟ ਥਾਣਾ ਸੇਖਵਾਂ ਵੀ ਕੀਤੀ ਅਤੇ ਪਠਾਨਕੋਟ ਥਾਣੇ ‘ਚ ਵੀ ਕੀਤੀ ਸੀ। ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਇਸ ਨੂੰ ਕਤਲ ਦੱਸਦਿਆਂ ਇਨਸਾਫ ਦੀ ਮੰਗ ਕੀਤੀ।
ਮੌਕੇ ਤੇ ਪੁੱਜੇ ਚੌਂਕੀ ਇੰਚਾਰਜ ਵਡਾਲਾ ਗ੍ਰੰਥੀਆਂ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਮੰਸੂਰਕੇ ਦੇ ਨਜ਼ਦੀਕ ਨਹਿਰ ਵਿੱਚ ਲਾਸ਼ ਮਿਲੀ ਹੈ ਜਦੋਂ ਮੌਕੇ ਤੇ ਆ ਕੇ ਜਾਂਚ ਕੀਤੀ ਤਾ ਮ੍ਰਿਤਕ ਵਿਅਕਤੀ ਦੀ ਜੇਬ ਵਿੱਚੋਂ ਆਧਾਰ ਕਾਰਡ ਮਿਲਿਆ ਜਿਸ ਤੋਂ ਉਸ ਦੀ ਪਹਿਚਾਣ ਤਰਸੇਮ ਸਿੰਘ ਵਾਸੀ ਸੇਖਵਾਂ ਵਜੋਂ ਹੋਈ। ਜੋ ਵੀ ਮ੍ਰਿਤਕ ਦੇ ਪਰਿਵਾਰ ਵਾਲੇ ਬਿਆਨ ਦੇਣਗੇ ਉਸੇ ਆਧਾਰ ਤੇ ਕਾਰਵਾਈ ਕੀਤੀ ਜਾਵੇਗੀ।
Continue Reading