Connect with us

Punjab

ਜਲੰਧਰ ‘ਚ ਕੱਲ੍ਹ ‘ਆਪ ਦੀ ਸਰਕਾਰ ਆਪ ਦੇ ਦੁਆਰ’ ਤਹਿਤ ਲਗਾਇਆ ਜਾਵੇਗਾ ਵਿਸ਼ੇਸ਼ ਕੈਂਪ

Published

on

25 ਫਰਵਰੀ 2024: ਪੰਜਾਬ ਸਰਕਾਰ ਦੇ ਵਿਸ਼ੇਸ਼ ਉਪਰਾਲੇ ‘ਆਪ ਦੀ ਸਰਕਾਰ, ਆਪ ਦਾ ਦੁਆਰ’ ਤਹਿਤ ਜ਼ਿਲ੍ਹੇ ਵਿੱਚ ਵੱਖ-ਵੱਖ ਥਾਵਾਂ ‘ਤੇ ਵੱਡੇ ਪੱਧਰ ‘ਤੇ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ। ਇਸ ਕੈਂਪ ਵਿਚ ਲੋਕਾਂ ਵੱਲੋਂ ਫਾਇਦਾ ਉਠਾਇਆ ਜਾ ਰਿਹਾ ਹੈ।

ਇਸ ਉਪਰਾਲੇ ਤਹਿਤ ਜ਼ਿਲ੍ਹੇ ਵਿੱਚ 26 ਫਰਵਰੀ ਨੂੰ 32 ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ, ਜਿਨ੍ਹਾਂ ਵਿੱਚ ਸਬ-ਡਵੀਜ਼ਨ ਜਲੰਧਰ-1 ਅਤੇ ਆਦਮਪੁਰ ਵਿੱਚ 4-4, ਜਲੰਧਰ-2 ਅਤੇ ਨਕੋਦਰ ਵਿੱਚ 5-5, ਫਿਲੌਰ ਵਿੱਚ 8 ਅਤੇ ਸਬ-ਡਵੀਜ਼ਨ ਸ਼ਾਹਕੋਟ ਵਿੱਚ 6 ਕੈਂਪ ਲਗਾਏ ਜਾਣਗੇ। ਇਨ੍ਹਾਂ ਕੈਂਪਾਂ ਵਿੱਚ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਰਹਿਣਗੇ, ਜੋ ਕਿ ਬਿਨੈਕਾਰਾਂ ਨੂੰ ਇੱਕ ਛੱਤ ਹੇਠ ਸਰਕਾਰੀ ਸੇਵਾਵਾਂ ਦਾ ਲਾਭ ਮੁਹੱਈਆ ਕਰਵਾਉਣਗੇ ਅਤੇ ਉਨ੍ਹਾਂ ਨੂੰ ਦਰਪੇਸ਼ ਸਮੱਸਿਆਵਾਂ ਦੇ ਹੱਲ ਨੂੰ ਵੀ ਯਕੀਨੀ ਬਣਾਉਣਗੇ।

ਜਿਨ੍ਹਾਂ ਪਿੰਡਾਂ/ਵਾਰਡਾਂ ਵਿੱਚ ਸੋਮਵਾਰ ਨੂੰ ਇਹ ਕੈਂਪ ਲਗਾਏ ਜਾ ਰਹੇ ਹਨ ਉਨ੍ਹਾਂ ਵਿੱਚ ਢੰਡੋਰ, ਢੰਡੋਰੀ, ਪੰਡੋਰੀ ਨਿੱਜਰਾ, ਜਲਪੋਤ, ਚੌਹਾਨ, ਸਫੀਪੁਰ, ਗੜ੍ਹਾ, ਵਾਰਡ ਨੰ. 43 ਅਤੇ 44 ਜਲੰਧਰ, ਸੁਭਾਨਾ, ਮੁਰੀਦਪੁਰ, ਰਸੂਲਪੁਰ ਖੁਰਦ, ਹਸਨਪੁਰ ਅਤੇ ਹੁਸੈਨਪੁਰ, ਬੁੱਲਾ, ਕਲਿਆਣਪੁਰ ਅਤੇ ਬਸ਼ੇਰਪੁਰ, ਵਾਰਡ ਨੰ. 11 ਅਤੇ 12 ਕਰਤਾਰਪੁਰ, ਰੌਲੀ, ਆਵਾ ਚਹਾਰਮੀ, ਮੀਰਪੁਰ, ਕੰਗ ਸਭਰਾਏ, ਆਦਰਾਮਾਨ, ਵਾਰਡ ਨੰ. 11 ਅਤੇ 12 ਵਿੱਚ ਫਿਲੌਰ, ਅਸ਼ੂਰ, ਸੰਗੋਵਾਲ, ਜੰਡ, ਬੁਰਜ ਪੁਖਤਾ, ਭੁੱਲਰ, ਨਵਾਂ ਪਿੰਡ ਨੀਚਾ, ਵਾੜਾ ਬੁੱਢਾ ਸਿੰਘ, ਬਿੱਲੀ ਚਹਾਰਮੀ, ਬਾਜਵਾ ਕਲਾਂ, ਜੱਕੋਪੁਰ ਖੁਰਦ, ਪਰਜੀਆਂ ਕਲਾਂ ਅਤੇ ਬਾਜਵਾ ਖੁਰਦ ਸ਼ਾਮਲ ਹਨ।