Connect with us

Amritsar

ਬੱਚਾ ਨਾ ਹੋਣ ਕਰਕੇ ਟੀਚਰ ਨੇ ਕੀਤੀ ਆਤਮਹਤਿਆ

Published

on

ਅੰਮ੍ਰਿਤਸਰ, 18 ਮਾਰਚ (ਗੁਰਪ੍ਰੀਤ): ਅੰਮ੍ਰਿਤਸਰ ਦੇ ਹੁਸੈਨ ਪੂਰਾ ਇਲਾਕੇ ਦੇ ਵੀਚ ਉਸ ਵੇਲੇ ਸਨਸਨੀ ਫੈਲ ਗਈ ਜਦੋਂ, ਆਲੀਸ਼ਾਨ ਘਰ ਦੇ ਵਿਚ ਰਹਿ ਰਹੀ ਇਕ ielts ਟੀਚਰ ਵਲੋਂ ਬੱਚਾ ਨਾ ਹੋਣ ਤੇ ਖ਼ੱਫਾ ਹੋਣ ਤੋਂ ਬਾਅਦ ਫਾਂਸੀ ਲਾ ਆਤਮ ਹਤਿਆ ਕਰ ਲੀਤੀ ਗਈ । ਹਰਪ੍ਰੀਤ ਕੌਰ ਦਾ ਵਿਆਹ ਦੋ ਸਾਲ ਪਹਿਲਾਂ ਨਿਮਨ ਦੀਪ ਕੰਬੋਜ ਦੇ ਨਾਲ ਹੋਇਆ ਸੀ ਅਤੇ ਵਿਆਹ ਦੇ ਦੋ ਸਾਲ ਬੀਤ ਜਾਣ ਬਾਅਦ ਵੀ ਉਸ ਦੇ ਘਰ ਬੱਚਾ ਨਹੀਂ ਹੋਇਆ ਤੇ ਜਦੋ ਉਸ ਦੀ ਰਿਪੋਰਟ ਨੈਗੇਟਿਵ ਆਈ ਤਾਂ ਉਹ ਦੁਖੀ ਹੋ ਗਈ ਅਤੇ ਉਸ ਵੱਲੋਂ ਆਤਮ ਹਤਿਆ ਕਰ ਲੀਤੀ ਗਈ ।

ਸ਼ਾਮ ਨੂੰ ਉਸ ਦੀ ਮਾਂ ਉਸ ਨੂੰ ਮਿਲਣ ਵਾਸਤੇ ਮਾਨਾਵਾਲਾ ਤੋਂ ਉਸ ਦੇ ਘਰ ਆਈ ਸੀ ਅਤੇ ਅੱਪਣੀ ਮਾਂ ਨੂੰ ਬੱਸ ਦੇ ਵਿਚ ਚੜਾ ਕੇ ਵਾਪਸ ਆਇ ‘ਤੇ ਉਸ ਦੇ ਬਾਅਦ ਉਸ ਦੀ ਸੱਸ ਗੁਰਦੁਆਰਾ ਸਾਹਿਬ ਗਈ ਜਿਸ ਤੋਂ ਬਾਅਦ ਉਸ ਨੇ ਆਤਮ ਹਤਿਆ ਕਰ ਲੀਤੀ।

ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਉਸ ਦਾ ਪੋਸਟ ਮਾਰਟਮ ਕਰਵਾਨਾਂ ਸ਼ੁਰੂ ਕਰ ਦਿੱਤਾ ਹੈ।