Amritsar
ਅੰਮ੍ਰਿਤਸਰ ਦੇ ਰਾਣੀ ਕਾ ਬਾਗ ਕਚਹਰੀ ਚੌਕ ਦੇ ਨੇੜੇ ਬੱਸ ਤੇ ਕਾਰ ਦਾ ਹੋਇਆ ਭਿਆਨਕ ਐਕਸੀਡੈਂਟ

- ਕਰੇਟਾ ਕਾਰ ਨਾਲ਼ ਬੱਸ ਦੀ ਬੈਕ ਸਾਈਡ ਲੱਗਣ ਦੇ ਨਾਲ ਇਹ ਐਕਸੀਡੈਂਟ ਹੋਇਆ
- ਪੁਲੀਸ ਅਧਿਕਾਰੀ ਪੁੱਜੇ ਮੌਕੇ ਤੇ ਜਾਂਚ ਕੀਤੀ ਸ਼ੁਰੂ
ਅੰਮ੍ਰਿਤਸਰ ਦੇ ਰਾਣੀ ਕਾ ਬਾਗ ਇਲਾਕ਼ੇ ਕਚਹਰੀ ਚੌਕ ਦੇ ਨੇੜੇ ਇੱਕ ਮਿੰਨੀ ਬੱਸ ਤੇ ਕ੍ਰੈਟਾ ਕਾਰ ਦਾ ਭਿਆਨਕ ਐਕਸੀਡੈਂਟ ਹੋ ਗਿਆ ਬੱਸ ਦੀ ਸਾਈਡ ਲੱਗਣ ਦੇ ਨਾਲ ਕ੍ਰੇਟਾ ਕਾਰ ਬੂਰੀ ਤਰ੍ਹਾਂ ਸ਼ਤਿਗ੍ਰਸ਼ਤ ਹੋ ਗਈ ਬੱਸ ਵਿੱਚ ਸਵਾਰੀਆ ਵੀ ਮਜੂਦ ਸਨ ਪਰਮਾਤਮਾ ਦਾ ਸ਼ੁੱਕਰ ਹੈ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਪੁਲੀਸ ਅਧਿਕਾਰੀ ਵੀ ਮੌਕੇ ਤੇ ਪੁੱਜੇ ਉਨ੍ਹਾਂ ਵੱਲੋਂ ਜਾਂਚ ਕੀਤੀ ਸ਼ੁਰੂ ਇਸ ਮੌਕੇ ਪੁਲੀਸ ਅਧਿਕਾਰੀ ਨੇ ਮੀਡਿਆ ਨਾਲ਼ ਗੱਲਬਾਤ ਕਰਦੇ ਹੋਏ ਕਿਹਾ ਕਿ ਮਿੰਨੀ ਬੱਸ ਤੇ ਕਰੈਟਾ ਕਾਰ ਦਾ ਐਕਸੀਡੈਂਟ ਹੋ ਗਿਆ ਹੈ ਬੱਸ ਦੀ ਬੈਕ ਸਾਈਡ ਲੱਗਣ ਦੇ ਨਾਲ ਕਰੇਟਾ ਕਾਰ ਦਾ ਕਾਫੀ ਨੁਕਸਾਨ ਹੋਇਆ ਹੈ ਅਸੀ ਮੌਕੇ ਤੇ ਪੁੱਜੇ ਹਾਂ ਜਾਂਚ ਕੀਤੀ ਜਾ ਰਹੀ ਹੈ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਬੱਸ ਬੱਸ ਸਟੈਂਡ ਜਾ ਰਹੀ ਸੀ ਤੇ ਬੱਸ ਦੀ ਬੈਕ ਸਾਈਡ ਲੱਗਣ ਨਾਲ ਇਹ ਹਾਦਸਾ ਵਾਪਰਿਆ ਉਣਾ ਕਿਹਾ ਕਾਰ ਅਤੇ ਬੱਸ ਦੇ ਮਾਲਿਕਾ ਨੂੰ ਬੁਲਾਇਆ ਹੈ ਉਣਾ ਦੇ ਆਉਣ ਤੇ ਉਣਾ ਦੇ ਬਿਆਨਾਂ ਦੇ ਅਧਾਰ ਤੇ ਕਾਰਵਾਈ ਕੀਤੀ ਜਾਵੇਗੀ।