Connect with us

WORLD

ਇਰਾਕ ਦੇ ਏਰਬਿਲ ‘ਚ ਸ਼ਾਰਟ ਸਰਕਟ ਕਾਰਨ ਲੱਗੀ ਭਿਆਨਕ ਅੱਗ, 50 ਲੋਕ ਹੋਏ ਅੱਗ ਦਾ ਸ਼ਿਕਾਰ

Published

on

29 ਫਰਵਰੀ 2024:  ਇਰਾਕ ‘ਚ ਇਰਬਿਲ ਦੇ ਲੰਗਾ ਬਾਜ਼ਾਰ ‘ਚ ਲੱਗੀ ਭਿਆਨਕ ਅੱਗ ‘ਚ ਘੱਟੋ-ਘੱਟ 50 ਲੋਕ ਝੁਲਸ ਗਏ। ਇਰਾਕੀ ਮੀਡੀਆ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ| ਸਥਾਨਕ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਕਿ ਅੱਗ ਨੇ ਬਾਜ਼ਾਰ ਦੀਆਂ ਕਈ ਦੁਕਾਨਾਂ ਨੂੰ ਆਪਣੀ ਲਪੇਟ ‘ਚ ਲੈ ਲਿਆ, ਜਿਸ ਤੋਂ ਬਾਅਦ ਸਿਵਲ ਡਿਫੈਂਸ ਦੀਆਂ ਟੀਮਾਂ ਨੇ ਮੌਕੇ ‘ਤੇ ਪਹੁੰਚ ਕੇ ਅੱਗ ‘ਤੇ ਕਾਬੂ ਪਾਇਆ।

ਇਸ ਅੱਗ ‘ਚ ਘੱਟੋ-ਘੱਟ 50 ਲੋਕ ਝੁਲਸ ਗਏ ਹਨ। ਸੂਤਰਾਂ ਨੇ ਏਜੰਸੀ ਨੂੰ ਦੱਸਿਆ ਕਿ ਅੱਗ ਕਥਿਤ ਤੌਰ ‘ਤੇ ਸ਼ਾਰਟ ਸਰਕਟ ਕਾਰਨ ਲੱਗੀ ਹੈ। ਚਸ਼ਮਦੀਦਾਂ ਨੇ ਦੱਸਿਆ ਕਿ ਅੱਗ ਬੁਝਾਊ ਅਮਲੇ ਵੱਲੋਂ ਕਾਬੂ ਕੀਤੇ ਜਾਣ ਤੋਂ ਪਹਿਲਾਂ ਹੀ ਅੱਗ ਬਾਜ਼ਾਰ ਦੀਆਂ 40 ਫੀਸਦੀ ਦੁਕਾਨਾਂ ਤੱਕ ਫੈਲ ਚੁੱਕੀ ਸੀ।

ਏਰਬਿਲ ਵਿਚ ਸਿਵਲ ਡਿਫੈਂਸ ਡਾਇਰੈਕਟੋਰੇਟ ਦੇ ਬੁਲਾਰੇ ਲੈਫਟੀਨੈਂਟ ਕਰਨਲ ਕਾਰਵਾਨ ਅਲੀ ਨੇ ਇਕ ਨਿਊਜ਼ ਕਾਨਫਰੰਸ ਨੂੰ ਦੱਸਿਆ ਕਿ ਅੱਗ ‘ਤੇ ਕਾਬੂ ਪਾਉਣ ਲਈ 20 ਤੋਂ ਵੱਧ ਫਾਇਰ ਬ੍ਰਿਗੇਡ ਅਤੇ 100 ਫਾਇਰਫਾਈਟਰ ਤਾਇਨਾਤ ਕੀਤੇ ਗਏ ਸਨ। ਮੀਡੀਆ ਰਿਪੋਰਟ ‘ਚ ਬੁਲਾਰੇ ਦੇ ਹਵਾਲੇ ਨਾਲ ਕਿਹਾ ਗਿਆ ਹੈ, ‘ਅੱਗ ਬੁਝਾਉਣ ਦਾ ਆਪ੍ਰੇਸ਼ਨ ਦੋ ਘੰਟੇ ਤੋਂ ਵੱਧ ਸਮੇਂ ਤੱਕ ਚੱਲਿਆ ਅਤੇ ਆਖਰਕਾਰ ਅੱਗ ਬੁਝਾਉਣ ‘ਚ ਸਫਲਤਾ ਮਿਲੀ।