Connect with us

Ludhiana

ਲੁਧਿਆਣਾ ‘ਚ ਨਮਕੀਨ ਫੈਕਟਰੀ ‘ਚ ਲੱਗੀ ਭਿਆਨਕ ਅੱਗ,ਫਾਇਰ ਬ੍ਰਿਗੇਡ ਦੀਆਂ ਗੱਡੀਆਂ ਬੜੀ ਮੁਸ਼ਕਿਲ ਨਾਲ ਪਾਇਆ ਕਾਬੂ

Published

on

ਪੰਜਾਬ ਦੇ ਲੁਧਿਆਣਾ ‘ਚ ਉੱਤਮ ਨਮਕੀਨ ਦੀ ਫੈਕਟਰੀ ‘ਚ ਭਿਆਨਕ ਅੱਗ ਲੱਗ ਗਈ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ 12 ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ ਅਤੇ ਕਾਫੀ ਮੁਸ਼ੱਕਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ ਗਿਆ। ਇਸ ਦੌਰਾਨ ਇੱਕ ਫਾਇਰਮੈਨ ਵੀ ਝੁਲਸ ਗਿਆ। ਅੱਗ ਲੱਗਣ ਕਾਰਨ ਮਾਲਕ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ।

ਇਹ ਫੈਕਟਰੀ ਭਾਈ ਹਿੰਮਤ ਸਿੰਘ ਨਗਰ ਗਲੀ ਨੰਬਰ 4, ਦੁੱਗਰੀ ਵਿੱਚ ਸਥਿਤ ਹੈ। ਅਚਾਨਕ ਫੈਕਟਰੀ ਦੀ ਪਹਿਲੀ ਮੰਜ਼ਿਲ ‘ਤੇ ਬਿਜਲੀ ਦੀਆਂ ਭੱਠੀਆਂ ‘ਚ ਧਮਾਕਾ ਹੋ ਗਿਆ। ਕੁਝ ਹੀ ਦੇਰ ‘ਚ ਅੱਗ ਨੇ ਤੇਲ ਦੇ ਨੇੜੇ ਪਹੁੰਚ ਕੇ ਭਿਆਨਕ ਰੂਪ ਧਾਰਨ ਕਰ ਲਿਆ। ਅੱਗ ਬੁਝਾਉਣ ਵਾਲਾ ਕੋਈ ਯੰਤਰ ਮੌਜੂਦ ਨਹੀਂ ਸੀ, ਫਿਰ ਵੀ ਫੈਕਟਰੀ ਵਿੱਚ ਕੰਮ ਕਰਦੇ ਮਜ਼ਦੂਰਾਂ ਨੇ ਅੱਗ ਬੁਝਾਉਣ ਦੀ ਕਾਫੀ ਕੋਸ਼ਿਸ਼ ਕੀਤੀ, ਪਰ ਕਾਮਯਾਬ ਨਹੀਂ ਹੋ ਸਕੇ। ਕੁਝ ਸਮੇਂ ਵਿੱਚ ਅੱਗ ਵਧਦੀ ਗਈ ਅਤੇ ਮਜ਼ਦੂਰ ਵੀ ਅੰਦਰ ਫਸ ਗਏ।

6 ਘੰਟੇ ਦੀ ਕੋਸ਼ਿਸ਼ ਤੋਂ ਬਾਅਦ ਕਾਬੂ ਪਾਇਆ ਗਿਆ
ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ। ਅੰਦਰ ਮੌਜੂਦ ਕਰੀਬ 12 ਮਜ਼ਦੂਰਾਂ ਨੂੰ ਬਚਾ ਕੇ ਬਾਹਰ ਕੱਢਿਆ ਗਿਆ। ਇਸ ਦੌਰਾਨ ਫਾਇਰ ਕਰਮੀ ਸੌਰਵ ਭਗਤ ਦੀ ਲੱਤ ਝੁਲਸ ਗਈ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਫਾਇਰ ਬ੍ਰਿਗੇਡ ਦੀਆਂ 12 ਗੱਡੀਆਂ ਨੇ ਕਰੀਬ 6 ਘੰਟੇ ਦੀ ਮੁਸ਼ੱਕਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ।

ਫੈਕਟਰੀ ਵਿੱਚ ਤੇਲ ਦਾ ਟੈਂਕਰ ਮੌਜੂਦ ਸੀ
ਫੈਕਟਰੀ ਵਿੱਚ ਇੱਕ ਤੇਲ ਟੈਂਕਰ ਵੀ ਮੌਜੂਦ ਸੀ। ਜਿਸ ਵਿੱਚ ਕਰੀਬ 25 ਹਜ਼ਾਰ ਲੀਟਰ ਤੇਲ ਭਰਿਆ ਹੋਇਆ ਸੀ। ਜੇਕਰ ਟੈਂਕਰ ਨੂੰ ਅੱਗ ਲੱਗ ਜਾਂਦੀ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ। ਅੱਗ ਬੁਝਾਊ ਅਮਲੇ ਨੇ ਤੁਰੰਤ ਆਲੇ-ਦੁਆਲੇ ਦੀਆਂ ਇਮਾਰਤਾਂ ਨੂੰ ਖਾਲੀ ਕਰਵਾਇਆ।