Punjab
‘ਆਪ’ ਆਗੂ ਦੇ ਬੇਟੇ ਨਾਲ ਵਾਪਰਿਆ ਸੜਕ ਹਾਦਸਾ,ਅਮਰੀਕਾ ‘ਚ ਹੋਈ ਮੌ+ਤ

ਕੁੱਪ ਕਲਾਂ 24 ਜੁਲਾਈ 2023: ਆਮ ਆਦਮੀ ਪਾਰਟੀ ਪੰਜਾਬ ਦੇ ਜੁਆਇੰਟ ਸਕੱਤਰ ਰਘੁਬੀਰ ਸਿੰਘ ਲਾਡੀ ਦੇ ਬੇਟੇ ਦੀ ਅਮਰੀਕਾ ਵਿੱਚ ਸੜਕ ਹਾਦਸੇ ਵਿੱਚ ਮੌਤ ਹੋ ਗਈ।
ਮੋਹਨਜੀਤ ਸਿੰਘ ਅਤੇ ਗੁਰਤੇਜ ਸਿੰਘ ਔਲਖ ਨੇ ਦੱਸਿਆ ਕਿ ਲਾਡੀ ਦਾ ਛੋਟਾ ਪੁੱਤਰ ਜਸਨੂਰ ਸਿੰਘ ਔਲਖ ਅਮਰੀਕਾ ਦੇ ਫਿਸ਼ਰ ਸਿਟੀ ਇੰਡੀਆਨਾ ਤੋਂ 12ਵੀਂ ਦੀ ਪੜ੍ਹਾਈ ਕਰਨ ਤੋਂ ਬਾਅਦ 21 ਸਾਲ ਦੀ ਉਮਰ ਵਿੱਚ ਟੋਇਟਾ ਕੰਪਨੀ ਵਿੱਚ ਟੈਕਨੀਸ਼ੀਅਨ ਵਜੋਂ ਕੰਮ ਕਰਦਾ ਸੀ।
ਬੀਤੇ ਦਿਨ ਜਸਨੂਰ ਸਿੰਘ ਦੇ ਮੋਟਰਸਾਈਕਲ ਨੂੰ ਇੱਕ ਤੇਜ਼ ਰਫ਼ਤਾਰ ਟਰੱਕ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਸਨੂਰ ਦੀ ਮੌਤ ਕਾਰਨ ਪਿੰਡ ਵਿੱਚ ਸੋਗ ਦੀ ਲਹਿਰ ਫੈਲ ਗਈ। ਅਮਰਗੜ੍ਹ ਹਲਕੇ ਦੇ ਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।