Corona Virus
PRTC ਬੱਸ ਦੇ ਡਰਾਇਵਰ ਮਨਜੀਤ ਸਿੰਘ ਨੂੰ ਇਨਸਾਫ਼ ਦਿਵਾਉਣ ਲਈ ‘ਆਪ’ ਦਾ ਪ੍ਰਦਰਸ਼ਨ

ਪੀਆਰਟੀਸੀ ਡਰਾਈਵਰ ਮਨਜੀਤ ਸਿੰਘ ਨੂੰ ਇਨਸਾਫ ਦਿਲਾਉਣ ਲਈ ਆਮ ਆਦਮੀ ਪਾਰਟੀ ਵੱਲੋੰ ਸਰਕਾਰ ਖ਼ਿਲਾਫ਼ ਕੀਤਾ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਆਮ ਆਦਮੀ ਪਾਰਟੀ ਦੇ ਪ੍ਰਧਾਨ ਹਰਪਾਲ ਸਿੰਘ ਚੀਮਾ ਨੇ ਅੱਜ ਆਪਣੇ ਘਰ ਦੇ ਗੇਟ ਸਾਹਮਣੇ ਬੈਠਕੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ, ਉਨ੍ਹਾਂ ਨੇ ਕਿਹਾ ਕਿ ਮਨਜੀਤ ਸਿੰਘ ਨੂੰ ਸਿਰਫ ਸਰਕਾਰ ਨੇ 10 ਲੱਖ ਦੀ ਮਦਦ ਕੀਤੀ ਅਤੇ ਅਸੀਂ 50 ਲੱਖ ਦੀ ਮੰਗ ਕਰ ਰਹੇ ਹਾਂ।
ਚੀਮਾ ਨੇ ਦੱਸਿਆ ਕਿ ਅੱਜ 12 ਵਜੇ ਤੋਂ 1ਵਜੇ ਤਕ ਆਮ ਆਦਮੀ ਦੇ ਸਾਰੇ ਮੈਂਬਰਾਂ ਨੇ ਆਪਣੇ ਘਰ ਦੇ ਵਿੱਚ ਹੀ ਪ੍ਰਦਰਸ਼ਨ ਕੀਤਾ, ਕਿਉਂਕਿ ਪੰਜਾਬ ਸਰਕਾਰ ਦੇ ਵੱਲੋੰ ਹਜ਼ੂਰ ਸਾਹਿਬ ‘ਚ ਫ਼ਸੇ ਸ਼ਰਧਾਲੂਆਂ ਨੂੰ ਲੈਣ ਗਈ ਪੀਆਰਟੀਸੀ ਬੱਸ ਦੇ ਡਰਾਈਵਰ ਮਨਜੀਤ ਸਿੰਘ ਦੀ ਹਾਰਟ ਅਟੈਕ ਕਾਰਨ ਮੌਤ ਹੋਈ ਸੀ ਉਸਦੇ ਪਰਿਵਾਰ ਨੂੰ 50 ਲੱਖ ਦੀ ਮਦਦ ਮਿਲਣੀ ਚਾਹੀਦੀ ਸੀ, ਪਰ ਸਰਕਾਰ ਨੇ 10 ਲੱਖ ਰੁਪਏ ਹੀ ਦਿੱਤੇ।