Punjab
AAP ਪੰਜਾਬ ਨਾਲ ਜੁੜੀ ਵੱਡੀ ਖ਼ਬਰ !

AAP PUNJAB : AAP ਪੰਜਾਬ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆਈ ਹੈ। ਜਿਸ ਕਰਕੇ ਸੀਨੀਅਰ ਨੇਤਾ ਮਨੀਸ਼ ਸਿਸੋਦੀਆ ਦੇ ਹੱਥ ਵਿੱਚ ਪੰਜਾਬ ਦੀ ਕਮਾਨ ਦਿੰਦੇ ਹੋਏ ਪੰਜਾਬ ‘ਆਪ’ ਦੇ ਨਵੇਂ ਇੰਚਾਰਜ ਬਣਾਏ ਗਏ ਹਨ। ਇਹ ਵੱਡਾ ਫ਼ੈਸਲਾ PAC ਦੀ ਬੈਠਕ ‘ਚ ਲਿਆ ਗਿਆ ਹੈ।
ਦਿੱਲੀ ਦੇ ਸਾਬਕਾ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਪੰਜਾਬ ਦਾ ਨਵਾਂ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਉੱਥੇ ਹੀ ਸਤੇਂਦਰ ਜੈਨ ਨੂੰ ਪੰਜਾਬ ਦਾ ਸਹਿ-ਇੰਚਾਰਜ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਸੌਰਭ ਭਾਰਦਵਾਜ ਨੂੰ ਦਿੱਲੀ ‘ਆਪ’ ਮੁੱਖੀ ਨਿਯੁਕਤ ਕੀਤਾ ਗਿਆ ਹੈ। ਜੰਮੂ ਕਸ਼ਮੀਰ ਇਕਾਈ ਦੇ ਮੁੱਖ ਮੇਹਰਾਜ ਮਲਿਕ ਹੋਣਗੇ। ਸੰਦੀਪ ਪਾਠਕ ਨੂੰ ਛੱਤੀਗੜ੍ਹ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।