Punjab
ਡੇਰਾ ਬਾਬਾ ਨਾਨਕ ਨੇੜੇ ਸੱਕੀ ਨਾਲੇ ਚ ਦਲਦਲ ਵਿੱਚ ਫਸਣ ਨਾਲ ਕਰੀਬ ਸੱਤਰ ਮੱਝਾਂ ਦੀ ਮੌਤ
ਗੁਰਦਾਸਪੁਰ ਦੇ ਸਰਹੱਦੀ ਕਸਬਾ ਡੇਰਾ ਬਾਬਾ ਨਾਨਕ ਅਧੀਨ ਪੈਂਦੇ ਪਿੰਡ ਸਿੰਘਪੁਰਾ ਦੇ ਨੇੜੇ ਸੱਕੀ ਨਾਲੇ ਚ ਗੁੱਜਰ ਭਾਈਚਾਰੇ ਦੇ ਇਕ ਵਿਅਕਤੀ ਦੀਆ ਕਰੀਬ 70 ਮੱਝਾਂ ਦਲਦਲ ਵਿੱਚ ਧਸ ਕੇ ਮਰ ਜਾਣ ਦਾ ਮਾਮਲਾ ਸਾਮਣੇ ਆਇਆ ਹੈ।ਉਥੇ ਹੀ ਪ੍ਰਸ਼ਾਸ਼ਨ ਵਲੋਂ ਮੱਝਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਲੇਕਿਨ ਉਹ ਕਾਮਯਾਬ ਨਹੀਂ ਹੋਈ |
ਉਥੇ ਹੀ ਇਸ ਘਟਨਾ ਨੂੰ ਲੈਕੇ ਗੁੱਜਰ ਭਾਈਚਾਰੇ ਵਿਚ ਸੋਗ ਦੀ ਲਹਿਰ ਛਾ ਗਈ। ਜੇ ਸੀ ਬੀ ਦੀ ਸਹਾਇਤਾ ਨਾਲ ਮੌਕੇ ਤੇ ਪਹੁੰਚੇ ਪੁਲਿਸ ਪ੍ਰਸ਼ਾਸਨ ਵੱਲੋਂ ਸੱਕੀ ਨਾਲੇ ਵਿਚੋਂ ਮਰੀਆਂ ਹੋਈਆਂ ਮੱਝਾਂ ਦੇਰ ਸ਼ਾਮ ਤਕ ਕੱਢਣ ਲਈ ਯਤਨ ਜਾਰੀ ਰਹੇ।ਇਸ ਮੌਕੇ ਗੁੱਜਰ ਭਾਈਚਾਰੇ ਦੇ ਪੀਡ਼ਤ ਪਰਿਵਾਰ ਨੇ ਦੱਸਿਆ ਕਿ ਡੇਰਾ ਬਾਬਾ ਨਾਨਕ ਤੋਂ ਹਰਦੋਰਵਾਲ ਨੂੰ ਜਾਣ ਲਈ ਆਪਣੀਆਂ ਮੱਝਾਂ ਸਮੇਤ ਹਰਦੋਰਵਾਲ ਨੂੰ ਜਾਣ ਵਾਸਤੇ ਪਿੰਡ ਸਿੰਘਪੁਰੇ ਕੋਲ ਪੈਂਦੇ ਸੱਕੀ ਨਾਲੇ ਕੋਲ ਪਹੁੰਚੇ ਤਾਂ ਪਾਣੀ ਪਿਆਉਣ ਲਈ ਮੱਝਾਂ ਸੱਕੀ ਨਾਲੇ ਵਿਚ ਉਤਾਰ ਦਿੱਤੀਆਂ ਜਿੱਥੇ ਕੇ ਜ਼ਿਆਦਾ ਗਾਰ ਅਤੇ ਦਲਦਲ ਹੋਣ ਕਾਰਨ ਮੱਝਾਂ ਨਾਲੇ ਵਿੱਚ ਫਸ ਗਈਆਂ ਅਤੇ ਕੋਈ ਵੀ ਮੱਝ ਬਾਹਰ ਨਹੀਂ ਨਿਕਲ ਸਕੀ।ਉਥੇ ਹੀ ਇਸ ਮਾਮਲੇ ਦੀ ਸੂਚਨਾ ਮਿਲਣ ਤੇ ਪ੍ਰਸ਼ਾਸ਼ਨ ਵੀ ਹਰਕਤ ਚ ਆਇਆ ਅਤੇ ਮੌਕੇ ਤੇ ਪਹੁਚੇ ਐਸਡੀਐਮ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਹਨਾਂ ਵਲੋਂ ਬਹੁਤ ਕੋਸ਼ਿਸ਼ ਕੀਤੀ ਗਈ ਕਿ ਪਸ਼ੂਆਂ ਨੂੰ ਬਚਾਇਆ ਜਾ ਸਕੇ ਲੇਕਿਨ ਉਹ ਉਸ ਚ ਕਾਮਯਾਬ ਨਹੀਂ ਹੋ ਪਾਏ ਅਤੇ ਕਰੀਬ 60 ਮੱਝਾ ਦੀ ਮੌਤ ਹੋਈ ਹੈ ਉਥੇ ਹੀ ਐਸਡੀਐਮ ਦਾ ਕਹਿਣਾ ਸੀ ਕਿ ਉਹਨਾਂ ਵਲੋਂ ਇਸ ਬਾਬਤ ਰਿਪੋਰਟ ਵੀ ਤਿਆਰ ਕੀਤੀ ਜਾਵੇਗੀ |