Punjab
ਇੰਡੀਗੋ ਜਹਾਜ਼ ‘ਚ ਨਹੀਂ ਚੱਲਿਆ AC, ਯਾਤਰੀਆਂ ਨੂੰ ਵੰਡੇ ਟਿਸ਼ੂ, ਰਾਜਾ ਵੜਿੰਗ ਨੇ ਸ਼ੇਅਰ ਕੀਤੀ ਵੀਡੀਓ

6 AUGUST 2023: ਕਾਂਗਰਸ ਪੰਜਾਬ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਟਵਿੱਟਰ ‘ਤੇ ਇਕ ਵੀਡੀਓ ਸ਼ੇਅਰ ਕੀਤੀ ਹੈ। ਉਸਨੇ ਸੋਸ਼ਲ ਮੀਡੀਆ ‘ਤੇ ਇੰਡੀਗੋ ਦੀ ਫਲਾਈਟ 6E7261 ‘ਤੇ ਚੰਡੀਗੜ੍ਹ ਤੋਂ ਜੈਪੁਰ ਦੀ ਯਾਤਰਾ ਕਰਨ ਦੇ ਆਪਣੇ ਭਿਆਨਕ ਤਜ਼ਰਬੇ ਨੂੰ ਬਿਆਨ ਕੀਤਾ। ਰਾਜਾ ਵੈਡਿੰਗ ਨੇ ਦੱਸਿਆ ਕਿ ਪਹਿਲਾਂ ਸਾਨੂੰ ਕੜਕਦੀ ਧੁੱਪ ‘ਚ ਕਰੀਬ 10-15 ਮਿੰਟ ਤੱਕ ਕਤਾਰ ‘ਚ ਇੰਤਜ਼ਾਰ ਕਰਨਾ ਪਿਆ ਅਤੇ ਜਦੋਂ ਅਸੀਂ ਜਹਾਜ਼ ‘ਤੇ ਪਹੁੰਚੇ ਤਾਂ ਏਸੀ ਕੰਮ ਨਹੀਂ ਕਰ ਰਿਹਾ ਸੀ ਅਤੇ ਫਲਾਈਟ ਨੇ ਬਿਨਾਂ ਏ.ਸੀ ਦੇ ਉਡਾਣ ਭਰੀ। ਉਨ੍ਹਾਂ ਅੱਗੇ ਦੱਸਿਆ ਕਿ ਟੇਕ ਆਫ ਤੋਂ ਲੈ ਕੇ ਲੈਂਡਿੰਗ ਤੱਕ ਏਸੀ ਬੰਦ ਸਨ ਅਤੇ ਸਾਰੇ ਸਫਰ ਦੌਰਾਨ ਸਾਰੇ ਯਾਤਰੀਆਂ ਨੂੰ ਪ੍ਰੇਸ਼ਾਨੀ ਝੱਲਣੀ ਪਈ।
ਉਡਾਣ ਦੌਰਾਨ ਕਿਸੇ ਨੇ ਵੀ ਗੰਭੀਰ ਚਿੰਤਾ ਨੂੰ ਸੰਬੋਧਿਤ ਨਹੀਂ ਕੀਤਾ। ਅਸਲ ‘ਚ ਏਅਰ ਹੋਸਟੈੱਸ ਨੇ ‘ਉਦਾਰ ਹੋ ਕੇ’ ਯਾਤਰੀਆਂ ਨੂੰ ਪਸੀਨਾ ਪੂੰਝਣ ਲਈ ਟਿਸ਼ੂ ਪੇਪਰ ਵੰਡੇ। ਔਰਤਾਂ ਅਤੇ ਬੱਚਿਆਂ ਸਮੇਤ ਜ਼ਿਆਦਾਤਰ ਯਾਤਰੀ ਬੇਚੈਨ ਸਨ। ਇਹ ਵੀਡੀਓ ‘ਚ ਸਾਫ ਦੇਖਿਆ ਜਾ ਸਕਦਾ ਹੈ। ਲੋਕ ਕਾਗਜ਼ ਅਤੇ ਟਿਸ਼ੂ ਨਾਲ ਹਵਾ ਬਣਾਉਣ ਵਿੱਚ ਰੁੱਝੇ ਹੋਏ ਸਨ।
ਉਨ੍ਹਾਂ ਕਿਹਾ ਕਿ ਸਪੱਸ਼ਟ ਤੌਰ ‘ਤੇ ਇਹ ਬਹੁਤ ਵੱਡਾ ਤਕਨੀਕੀ ਮੁੱਦਾ ਸੀ ਪਰ ਸਬੰਧਤ ਅਧਿਕਾਰੀ ਸਿਰਫ਼ ਪੈਸਾ ਕਮਾਉਣਾ ਚਾਹੁੰਦੇ ਹਨ। ਜਿਸ ਕਾਰਨ ਯਾਤਰੀਆਂ ਦੀ ਸਿਹਤ ਅਤੇ ਆਰਾਮ ਦਾਅ ‘ਤੇ ਲਗਾ ਦਿੱਤਾ ਗਿਆ। ਉਨ੍ਹਾਂ ਨੇ ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਐਵੀਏਸ਼ਨ (ਡੀਜੀਸੀ) ਅਤੇ ਏਅਰਪੋਰਟ ਅਥਾਰਟੀ ਆਫ਼ ਇੰਡੀਆ (ਏਏਆਈ) ਨੂੰ ਇੰਡੀਗੋ ਏਅਰਲਾਈਨਜ਼ ਅਤੇ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ।