Uncategorized
ਯਮੁਨਾਨਗਰ ‘ਚ ਵਾਪਰਿਆ ਹਾਦਸਾ, ਸਿਲੰਡਰ ਫ.ਟ.ਣ ਨਾਲ 7 ਬੱਚਿਆਂ 11 ਲੋਕ ਝੁ.ਲ.ਸੇ
HARYANA : ਯਮੁਨਾਨਗਰ ਵਿੱਚ ਅੱਜ ਸਵੇਰੇ ਇੱਕ ਐਲਪੀਜੀ ਸਿਲੰਡਰ ਫਟਣ ਨਾਲ ਕਈ ਬੱਚਿਆਂ ਸਮੇਤ ਦਸ ਲੋਕ ਗੰਭੀਰ ਜ਼ਖ਼ਮੀ ਹੋ ਗਏ। ਧਮਾਕੇ ਨਾਲ ਘਰ ਦੀਆਂ ਕੰਧਾਂ ਢਹਿ ਗਈਆਂ। ਇਹ ਘਟਨਾ ਸਵੇਰੇ 8 ਵਜੇ ਦੇ ਕਰੀਬ ਵਾਪਰੀ ਜਦੋਂ ਘਰ ਦੇ ਅੰਦਰ ਇੱਕ ਵੱਡੇ ਸਿਲੰਡਰ ਤੋਂ ਛੋਟੇ ਸਿਲੰਡਰ ਵਿੱਚ ਗੈਸ ਟ੍ਰਾਂਸਫਰ ਕੀਤੀ ਜਾ ਰਹੀ ਸੀ।
ਯਮੁਨਾਨਗਰ ਤੋਂ ਇਕ ਦਿਲ ਦਹਲਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਸਿਲੰਡਰ ਫੱਟਣ ਕਾਰਨ ਕਈ ਲੋਕਾਂ ਦੀ ਮੌਤ ਹੋ ਗਈ ਅਤੇ ਕਈ ਅੱਗ ‘ਚ ਝੁਲਸ ਗਏ। 7 ਪੀੜਤਾਂ ਨੂੰ pgi ਵੀ ਰੈਫਰ ਕੀਤਾ ਜਿਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੀ।
ਇੱਥੇ ਇੱਕ ਘਰ ਵਿੱਚ ਅਚਾਨਕ ਸਿਲੰਡਰ ਫਟਣ ਨਾਲ ਭਿਆਨਕ ਧਮਾਕਾ ਹੋ ਗਿਆ। ਇਸ ਹਾਦਸੇ ਵਿੱਚ 7 ਮਾਸੂਮ ਬੱਚਿਆਂ ਸਮੇਤ ਕੁੱਲ 11 ਲੋਕ ਗੰਭੀਰ ਤੌਰ ‘ਤੇ ਝੁਲਸ ਗਏ ਹਨ। ਧਮਾਕਾ ਇੰਨਾ ਤੇਜ਼ ਸੀ ਕਿ ਪੂਰੇ ਇਲਾਕੇ ਵਿੱਚ ਦਹਿਸ਼ਤ ਫੈਲ ਗਈ। ਘਰ ਦੇ ਅੰਦਰ ਮੌਜੂਦ ਲੋਕਾਂ ਨੂੰ ਸੰਭਲਣ ਦਾ ਮੌਕਾ ਵੀ ਨਹੀਂ ਮਿਲਿਆ।
ਸਥਾਨਕ ਲੋਕਾਂ ਨੇ ਤੁਰੰਤ ਮਦਦ ਕਰਦੇ ਹੋਏ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਕੁਝ ਦੀ ਹਾਲਤ ਨਾਜੁਕ ਦੱਸੀ ਜਾ ਰਹੀ ਹੈ।
ਮੁੱਢਲੀ ਜਾਣਕਾਰੀ ਮੁਤਾਬਕ ਇਹ ਧਮਾਕਾ ਗੈਸ ਲੀਕੇਜ ਕਾਰਨ ਹੋਇਆ ਹੋ ਸਕਦਾ ਹੈ,ਹਾਲਾਂਕਿ ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।
ਇਹ ਘਟਨਾ ਇੱਕ ਵੱਡੀ ਚੇਤਾਵਨੀ ਵੀ ਹੈ ਕਿ ਅਸੀਂ ਆਪਣੇ ਘਰਾਂ ਵਿੱਚ ਗੈਸ ਸੁਰੱਖਿਆ ਨੂੰ ਕਦੇ ਵੀ ਅਣਦੇਖਾ ਨਾ ਕਰੀਏ।
