Connect with us

Business

ਅਡਾਨੀ ਐਂਟਰਪ੍ਰਾਈਜ਼ ਦਾ ਸ਼ੇਅਰ ਅੱਜ 35% ਡਿੱਗਿਆ, ਜਾਂਚ ਦੀ ਮੰਗ ਨੂੰ ਲੈ ਕੇ ਸੰਸਦ ਵਿੱਚ ਲਗਾਤਾਰ ਦੂਜੇ ਦਿਨ ਹੰਗਾਮਾ

Published

on

ਅਡਾਨੀ ਗਰੁੱਪ ‘ਤੇ ਹਿੰਡਨਬਰਗ ਦੀ ਰਿਪੋਰਟ ਨੂੰ ਲੈ ਕੇ ਸੰਸਦ ਤੋਂ ਲੈ ਕੇ ਬਾਜ਼ਾਰ ਤੱਕ ਹਲਚਲ ਮਚ ਗਈ ਹੈ। ਵਿਰੋਧੀ ਧਿਰ ਅਡਾਨੀ ਗਰੁੱਪ ‘ਤੇ ਲੱਗੇ ਦੋਸ਼ਾਂ ਦੀ ਜਾਂਚ ਦੀ ਮੰਗ ‘ਤੇ ਅੜੀ ਹੋਈ ਹੈ। ਸ਼ੁੱਕਰਵਾਰ ਨੂੰ ਵੀ ਸੰਸਦ ‘ਚ ਹੰਗਾਮਾ ਹੋਇਆ। ਲੋਕ ਸਭਾ ਦੁਪਹਿਰ 2 ਵਜੇ ਤੱਕ ਅਤੇ ਰਾਜ ਸਭਾ ਦੀ ਕਾਰਵਾਈ 2.30 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ ਹੈ। ਵਿਰੋਧੀ ਧਿਰ ਸੁਪਰੀਮ ਕੋਰਟ ਦੀ ਅਗਵਾਈ ਹੇਠ ਸਾਂਝੀ ਸੰਸਦੀ ਕਮੇਟੀ (ਜੇਪੀਸੀ) ਜਾਂ ਕਮੇਟੀ ਬਣਾਉਣ ਦੀ ਮੰਗ ਕਰ ਰਹੀ ਹੈ।

ਇਸ ਦੌਰਾਨ, ਅਡਾਨੀ ਐਂਟਰਪ੍ਰਾਈਜ਼ਿਜ਼ ਦੇ ਸ਼ੇਅਰ ਅੱਜ ਸਵੇਰੇ 35% ਡਿੱਗ ਗਏ ਕਿਉਂਕਿ ਇਹ ਖਬਰ ਫੈਲ ਗਈ ਕਿ ਯੂਐਸ ਸਟਾਕ ਐਕਸਚੇਂਜ ਡਾਓ ਜੋਨਸ ਨੇ ਅਡਾਨੀ ਐਂਟਰਪ੍ਰਾਈਜ਼ਿਜ਼ ਨੂੰ ਇਸਦੇ ਸਥਿਰਤਾ ਸੂਚਕਾਂਕ ਤੋਂ ਬਾਹਰ ਕਰ ਦਿੱਤਾ ਹੈ। ਹਾਲਾਂਕਿ ਦੁਪਹਿਰ 12:30 ਵਜੇ ਸਟਾਕ ‘ਚ ਰਿਕਵਰੀ ਆਈ ਹੈ। ਹੁਣ ਇਸ ਵਿੱਚ ਸਿਰਫ਼ 11% ਦੀ ਗਿਰਾਵਟ ਬਚੀ ਹੈ। ਇਕ ਸ਼ੇਅਰ ਦੀ ਕੀਮਤ 14,00 ਰੁਪਏ ਦੇ ਕਰੀਬ ਪਹੁੰਚ ਗਈ ਹੈ। ਹਿੰਡਨਬਰਗ ਦੀ ਰਿਪੋਰਟ ਆਉਣ ਤੋਂ ਪਹਿਲਾਂ ਇਕ ਸ਼ੇਅਰ ਦੀ ਕੀਮਤ 3,500 ਰੁਪਏ ਦੇ ਨੇੜੇ ਸੀ। ਇਸ ਤਰ੍ਹਾਂ 9 ਦਿਨਾਂ ‘ਚ ਕੰਪਨੀ ਦਾ ਸਟਾਕ 70 ਫੀਸਦੀ ਤੱਕ ਡਿੱਗ ਗਿਆ ਹੈ।