Punjab
ਮੁਲਾਜ਼ਮ ਵੱਲੋਂ ਖੁਦਕੁਸ਼ੀ ਦੀ ਕੋਸ਼ਿਸ਼ ਤੋਂ ਬਾਅਦ ਫਿਰ ਹੋਇਆ ਹੰਗਾਮਾ, ਜਾਣੋ
25 ਨਵੰਬਰ 2023: ਫਰੀਦਕੋਟ ਦੇ ਸਿਵਲ ਹਸਪਤਾਲ ਦੇ ਮੁਲਾਜ਼ਮ ਨੇ ਪਿਛਲੇ ਦਿਨੀ ਸਹਾਇਕ ਸਿਵਲ ਸਰਜਨ ਡਾਕਟਰ ਮਨਦੀਪ ਕੌਰ ਤੋਂ ਦੁਖੀ ਹੋ ਕੇ ਨਹਿਰ ਵਿੱਚ ਛਾਲ ਮਾਰਨ ਦੀ ਕੋਸ਼ਿਸ਼ ਕੀਤੀ ਸੀ| ਜਿਸ ਨੂੰ ਨਾਲ ਦੇ ਸਾਥੀ ਕਰਮਚਾਰੀਆਂ ਵੱਲੋਂ ਬਚਾ ਲਿਆ ਗਿਆ ਸੀ ਅਤੇ ਮੁਲਾਜ਼ਮਾਂ ਨੇ ਸਿਵਲ ਸਰਜਨ ਦਫ਼ਤਰ ਦੇ ਬਾਹਰ ਧਰਨਾ ਦੇ ਕੇ ਸਹਾਇਕ ਸਿਵਲ ਸਰਜਨ ਦੇ ਪ੍ਰਤੀ ਰੋਸ਼ ਜਤਾਇਆ ਸੀ| ਦੱਸਿਆ ਜਾ ਰਿਹਾ ਹੈ ਕਿ ਸਾਇਕ ਸਿਵਲ ਸਰਜਨ ਡਾਕਟਰ ਮਨਦੀਪ ਕੌਰ ਵੱਲੋਂ ਮੁਲਾਜ਼ਮਾ ਪਾਸੋਂ ਮਾਫ਼ੀ ਵੀ ਮੰਗੀ ਗਈ ਸੀ ਉਸ ਤੋਂ ਬਾਅਦ ਰਾਤ ਨੂੰ ਇੱਕ ਵਾਰ ਫਿਰ ਹੰਗਾਮਾ ਖੜਾ ਹੋ ਗਿਆ ਜਦੋਂ ਸਹਾਇਕ ਸਿਵਲ ਸਰਜਨ ਮਨਦੀਪ ਕੌਰ ਖੁਦ ਸੂਸਾਈਡ ਕਰਨ ਲਈ ਤੁਰ ਪਈ |
ਜਿਸ ਤੋਂ ਬਾਅਦ ਕਰਮਚਾਰੀ ਮੌਕੇ ਤੇ ਪਹੁੰਚੇ ਅਤੇ ਸਹਾਇਕ ਸਿਵਲ ਸਰਜਨ ਨੂੰ ਨਾਲ ਲੈ ਕੇ ਆਏ ਅਤੇ ਉਹਨਾਂ ਦੀ ਹਾਲਤ ਵਿਗੜਨ ਦੇ ਚਲਦਿਆਂ ਹਸਪਤਾਲ ਦੀ ਐਮਰਜੈਂਸੀ ਵਾਰਡ ਵਿੱਚ ਦਾਖਲ ਕਰਵਾਇਆ ਗਿਆ। ਦੱਸ ਦਈਏ ਕਿ ਇਹ ਸਾਰੇ ਵਿਵਾਦ ਤੋਂ ਬਾਅਦ ਪਹਿਲਾਂ ਤੋਂ ਧਰਨੇ ਤੇ ਬੈਠੇ ਹੋਏ ਕਰਮਚਾਰੀਆਂ ਵੱਲੋਂ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ, ਫਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋ,ਨੂੰ ਸਹਾਇਕ ਸਿਵਲ ਸਰਜਨ ਮਨਦੀਪ ਕੌਰ ਦੇ ਖਿਲਾਫ ਸ਼ਿਕਾਇਤ ਕੀਤੀ ਗਈ ਹੈ।